ਖ਼ਾਲਸਾ ਰਾਜ ਸਮੇਂ ਦੀ ਦੀਵਾਲੀ ਅਤੇ ਅਜੋਕੇ ਖਾਲਸਿਆਂ ਦੀ ਦੀਵਾਲੀ
ਅਸਲ ਵਿਚ ਦੀਵਾਲੀ ਹੈ ਕੀ?:
ਦੀਵਾਲੀ’ ਜਾਂ ਦੀਪਾਵਲੀ’ ਦਾ ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨਾਂ ’ਚ ਇਸ ਦਾ ਅਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਵਹਿਮੀ ਤੇ ਤਿਉਹਾਰ ਨਾਲ ਸਬੰਧਤ ਲੋਕ ਅੱਜ ਵੀ ਰੋਸ਼ਨੀ ਦੇ ਅਨੇਕਾਂ ਮਾਧਿਅਮਾਂ ਦੇ ਹੁੰਦੇ ਹੋਏ ਦੀਵੇ ਬਾਲਣ ਨੂੰ ਅਪਣਾ ਧਰਮ ਮੰਨਦੇ ਹਨ। ਦੀਵਾਲੀ ਦਾ ਪਿਛੋਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾਂ ’ਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤਰੀ, ਵੈਸ਼, ਸ਼ੂਦਰ। ਹੋਰ ਵਿਤਕਰਿਆਂ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾਂ ਲਈ ਮਿਥੇ ਹੋਏ ਸਨ।
ਬ੍ਰਾਹਮਣਾਂ ਲਈ ‘ਵਿਸਾਖੀ’, ਖਤਰੀਆਂ ਲਈ ‘ਦੁਸਹਿਰਾ’, ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ ਤੇ ਖ਼ਰਮਸਤੀਆਂ ਲਈ ‘ਹੋਲੀਆਂ’। ਵੈਸ਼ਾਂ ਭਾਵ ਕਿਰਤੀਆਂ, ਕਾਮਿਆਂ, ਬਾਬੂਆਂ ਲਈ ਦੀਵਾਲੀ। ਦੀਵਾਲੀ ਦੇ ਦਿਨ ਇਹ ਲੋਕ ‘ਧਨ ਦੀ ਦੇਵੀ’ ‘ਲਛਮੀ’ ਦੀ ਪੂਜਾ ਕਰਦੇ ਹਨ। ਦੂਜਾ- ਦੀਵਾਲੀ ਨਾਲ ਸ੍ਰੀ ਰਾਮ ਚੰਦਰ ਰਾਹੀਂ ਰਾਵਣ ਨੂੰ ਮਾਰ ਕੇ ਅਯੁਧਿਆ ਵਾਪਸ ਆਉਣ ਦੀ ਘਟਨਾ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦਰ ਨੂੰ ਅਵਤਾਰ ਮੰਨਣ ਵਾਲਿਆਂ ਨਾਲ ਵੀ ਸਬੰਧਤ ਹੈ। ਇਸ ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ ਵਿਚ ਵਿਸ਼ਵਾਸ ਰਖਦੀ ਹੈ, ਨਾ ਧਨ ਆਦਿ ਦੇਵੀ-ਦੇਵ ਪੂਜਾ ਵਿਚ ਤੇ ਨਾ ਅਵਤਾਰਵਾਦ ’ਚ।
ਕੌਮ ਦੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ :
ਲੋੜ ਹੈ ਕਿ ਸਾਡੇ ਆਗੂ ਸੰਭਲਣ, ਸਾਡੇ ਪ੍ਰਚਾਰਕ ਰਾਗੀ ਸਿੰਘ, ਕਥਾਵਾਚਕ ਵੀਰ ਅਪਣਾ ਫ਼ਰਜ਼ ਪਹਿਚਾਨਣ ਅਤੇ ਸੰਗਤਾਂ ਆਪ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਦੀਵਾਲੀ ਨਿਰੋਲ ਇਕ ਬ੍ਰਾਹਮਣੀ ਤਿਉਹਾਰ ਹੈ ਜਿਸ ਤੋਂ ਸਿੱਖ ਪਨੀਰੀ ਨੂੰ ਜਾਣੂ ਕਰਵਉਣਾ ਬਹੁਤ ਹੀ ਜ਼ਰੂਰੀ ਹੈ। ਸਾਡੇ ਇਤਿਹਾਸ ਨੂੰ ਰਲਗਡ ਕੀਤਾ ਜਾ ਰਿਹਾ ਹੈ। ਲੋੜ ਹੈ ਖੋਜ ਕਰਨ ਦੀ, ਗੁਰਬਾਣੀ ਨੂੰ ਸਮਝਣ ਦੀ ਤੇ ਸੁਚੇਤ ਹੋਣ ਦੀ।