Visitor:  5598855 Date:  , Nankana Sahib Time :

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਨਿਖਿਲ ਗੁਪਤਾ ਨੇ ਮੁੜ ਹਿੰਦੀ ਬੋਲਣ ਵਾਲੇ ਸਰਕਾਰੀ ਵਕੀਲ ਦੀ ਕੀਤੀ ਮੰਗ

ਸਰਕਾਰੀ ਵਕੀਲ ਨੇ ਕੇਸ ਸਮਝਣ ਲਈ 60 ਦਿਨਾਂ ਦੇ ਸਮੇਂ ਦੀ ਕੀਤੀ ਮੰਗ

ਨਵੀਂ ਦਿੱਲੀ : ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਨਿਖਿਲ ਗੁਪਤਾ ਨੇ ਬੀਤੇ ਦਿਨ ਅਦਾਲਤ ਅੰਦਰ ਮੁੜ ਤੋਂ ਹਿੰਦੀ ਬੋਲਣ/ ਸਮਝਣ ਵਾਲੇ ਸਰਕਾਰੀ ਵਕੀਲ ਦੀ ਮੰਗ ਕੀਤੀ ਹੈ । ਜਿਸ ਤੇ ਉਸਨੂੰ ਮੁਹਈਆ ਕਰਵਾਏ ਗਏ ਵਕੀਲ ਨੇ ਅਦਾਲਤ ਕੋਲੋਂ ਉਸਦੇ ਕੇਸ ਨੂੰ ਪੜਨ ਲਈ 60 ਦਿਨਾਂ ਦੇ ਸਮੇਂ ਦੀ ਮੰਗ ਕੀਤੀ ਹੈ ।

ਜਿਕਰਯੋਗ ਹੈ ਕਿ ਗੁਪਤਾ ਨੂੰ ਪਿਛਲੇ ਸਾਲ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕੀਤਾ ਗਿਆ ਸੀ। ਓਸ ਨੇ ਦਸਿਆ ਕਿ ਜਦੋਂ ਤੋਂ ਮੈਨੂੰ ਪ੍ਰਾਗ ਤੋਂ ਅਮਰੀਕਾ ਹਵਾਲੇ ਕੀਤਾ ਗਿਆ ਹੈ, ਮੈਨੂੰ ਕੋਈ ਕੌਂਸਲਰ ਪਹੁੰਚ ਨਹੀਂ ਮਿਲੀ ਹੈ ਅਤੇ ਭਾਰਤੀ ਦੂਤਾਵਾਸ ਤੋਂ ਕੋਈ ਵੀ ਮੈਨੂੰ ਮਿਲਣ ਨਹੀਂ ਆਇਆ। ਮੇਰੇ ਪਰਿਵਾਰ ਨੇ ਇਸ ਲਈ ਕਈ ਬੇਨਤੀਆਂ ਉਠਾਈਆਂ ਸਨ ਪਰ ਅੱਜ ਤੱਕ ਕੋਈ ਵੀ ਮੈਨੂੰ ਮਿਲਣ ਨਹੀਂ ਆਇਆ । ਨਿਖਿਲ ਗੁਪਤਾ ਦੇ ਨਾਲ ਵਿਕਾਸ ਯਾਦਵ, ਜਿਸਦੀ ਸ਼ੁਰੂਆਤ ਵਿੱਚ ਇੱਕ ਭਾਰਤੀ ਅਧਿਕਾਰੀ ਵਜੋਂ ਪਛਾਣ ਕੀਤੀ ਗਈ ਸੀ, ਨੂੰ ਵੀ ਅਮਰੀਕੀ ਸਰਕਾਰੀ ਵਕੀਲ ਦੁਆਰਾ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।

Recent Posts