
ਟਰੂਡੋ ਦੇ ਅਸਤੀਫ਼ੇ ਮਗਰੋਂ ਜਗਮੀਤ ਸਿੰਘ ਵਲੋਂ ਕੈਨੇਡੀਅਨਾਂ ਨੂੰ ਐੱਨ.ਡੀ.ਪੀ ਦਾ ਸਮਰਥਨ ਕਰਨ ਦੀ ਕੀਤੀ ਅਪੀਲ
ਓਟਾਵਾ: ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਰਿਹਾਇਸ਼, ਕਰਿਆਨੇ ਅਤੇ ਸਿਹਤ ਸੰਭਾਲ ਵਰਗੇ ਮੁੱਦਿਆਂ 'ਤੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਇਸ ਲਈ ਉਨ੍ਹਾਂ ਨੇ ਟਰੂਡੋ ਦੀ ਆਲੋਚਨਾ ਵੀ ਕੀਤੀ।
ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲਜ਼ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ‘ਤੇ ਵੀ ਚੁਟਕੀ ਲਈ ਅਤੇ ਇਸ ‘ਤੇ ਸੀਈਓਜ਼ ਨੂੰ ਪਹਿਲ ਦੇਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕੈਨੇਡਾ ਦੇ ਲੋਕਾਂ ਨੂੰ ਐੱਨ.ਡੀ.ਪੀ. ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਜੇਕਰ ਤੁਸੀਂ ਕਟੌਤੀਆਂ ਦਾ ਵਿਰੋਧ ਕਰਦੇ ਹੋ ਅਤੇ ਅਮੀਰਾਂ ਨੂੰ ਹੋਰ ਅਮੀਰ ਕਰਨ ਦਾ ਵਿਰੋਧ ਕਰਦੇ ਹੋ ਤਾਂ ਇਸ ਵਾਰ ਐੱਨ.ਡੀ.ਪੀ ਦਾ ਸਮਰਥਨ ਕਰੋ। ਤੁਹਾਡੇ ਕੋਲ ਅਜਿਹੀ ਸਰਕਾਰ ਹੋ ਸਕਦੀ ਹੈ ਜੋ ਤੁਹਾਡੇ ਲਈ ਤਬਦੀਲੀ ਲਿਆਉਣ ਲਈ ਕੰਮ ਕਰੇਗੀ।