Visitor:  5578209 Date:  , Nankana Sahib Time :

ਗੌਰਮਿੰਟ ਗੁਰੂ ਨਾਨਕ ਗਰੈਜੂਏਟ ਕਾਲਜ ਨਨਕਾਣਾ ਸਾਹਿਬ ਵਿੱਖੇ ਪੰਜਾਬੀ ਡਿਪਾਰਟਮੇਂਟ ਵਲੋਂ ਵਿਖੇ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਹਾੜਾ

ਨਨਕਾਣਾ ਸਾਹਿਬ :ਗੌਰਮਿੰਟ ਗੁਰੂ ਨਾਨਕ ਗਰੈਜੂਏਟ ਕਾਲਜ ਨਨਕਾਣਾ ਸਾਹਿਬ ਵਿੱਖੇ ਪੰਜਾਬੀ ਡਿਪਾਰਟਮੇਂਟ ਵਲੋਂ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ। ਜਿਹਦੇ ਵਿੱਚ ਪੰਜਾਬੀ ਦੇ ਮਹਾਨ ਸ਼ਾਇਰ ਰਾਏ ਮੁਹੰਮਦ ਖਾਂ ਨਾਸਰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਦੇ ਵੀ ਸੀ ਡਾ: ਮੁਹੰਮਦ ਅਫ਼ਜ਼ਲ, ਸ੍ਰ: ਗੁਰੂ ਮਸਤਕ ਸਿੰਘ, ਪ੍ਰੋ : ਮਿਰਜ਼ਾ ਆਸਿਫ਼ ਰਸੂਲ, ਡਿਪਟੀ ਡਾਇਰੈਕਟਰ ਕਾਲਜਿਜ਼ ਮੁਹੰਮਦ ਸਾਜਿਦ,ਪ੍ਰੋ: ਮੁਹੰਮਦ ਹਸਨ ਰਾਏ, ਪ੍ਰੋ: ਆਮਿਰ ਅਲੀ, ਪ੍ਰੋ: ਅਰਸ਼ਦ ਅਲੀ ਅਤੇ ਪ੍ਰੋ: ਮਦਨ ਸਿੰਘ ਸ਼ਾਮਿਲ ਸਣ। ਸਾਰੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪੜ੍ਹਾਇਆ, ਪ੍ਰਚਾਰਿਆ ਤੇ ਪਹਿਲੀ ਜਮਾਤ ਤੋਂ ਹੀ ਲਾਗੂ ਕੀਤਾ ਜਾਵੇ। ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਦੇ ਗੁਰਮੁਖੀ ਵੀ ਬਚਿਆਂ ਨੂੰ ਪੜ੍ਹਾਈ ਜਾਵੇ। ਵੈਸੇ ਤਾਂ ਪਾਕਿਸਤਾਨ ਵਿਚ ਤਿੰਨ ਯੂਨੀਵਰਸਿਟੀਆਂ ਵਿੱਚ ਸ਼ਾਹਮੁਖੀ ਲਿਪੀ ਦੇ ਨਾਲ ਗੁਰਮੁਖੀ ਲਿਪੀ ਨੂੰ ਵੀ ਪੜ੍ਹਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਤਾ ਕੇ ਬੱਚੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਅਦਬ ਨਾਲ ਜੁੜ ਸਕਣ । ਸ੍ਰ: ਜਨਮ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਅੰਗਰੇਜ਼ੀ ਵਿਚ ਮਾਂ ਨੂੰ ਮਦਰ ਆਖਿਆ ਜਾਂਦਾ ਹੈ ਜੇ ਉਹਦੇ ਨਾਲੋਂ ਅਖਰ ਐਮ ਹਟਾ ਦਿਓ ਤਾਂ ਅਦਰ ਬਣ ਜਾਂਦਾ ਹੈ। ਸਾਡੀ ਮਾਂ ਬੋਲੀ ਵੀ ਉਦੋਂ ਤੱਕ ਸਾਡੇ ਬੋਲੀ ਹੈ ਜਦੋਂ ਤਕ ਅਸੀਂ ਪੜ੍ਹਦੇ ਬੋਲਦੇ ਅਤੇ ਪੜ੍ਹਾਂਦੇ ਰਹਾਂਗੇ। ਰਾਏ ਮੁਹੰਮਦ ਖਾਂ ਨਾਸਰ ਹੁਰਾਂ ਨੇ ਸਰੋਤਿਆਂ ਨੂੰ ਮਾਹੀਆ,ਟੱਪਾ ਅਤੇ ਬੋਲੀਆਂ ਸੁਣਾਈਆਂ ਨਾਲ ਹੀ ਬਚਿਆਂ ਨੂੰ ਇਹਵੀ ਕਿਹਾ ਕਿ ਜਿਹੜੀ ਮਰਜ਼ੀ ਭਾਸ਼ਾ ਸਿਖੋ, ਵਧੋ ਅਤੇ ਫੁੱਲੋ ਪਰ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ।

ਪੰਜਾਬੀ ਸੈਮੀਨਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਕਾਲਜ ਦੇ ਅਧਿਆਪਕਾਂ ਨੇ ਕਾਲਜ ਵਿੱਚ ਪੰਜਾਬੀ ਮਾਂ ਬੋਲੀ ਦਿਵਸ ਦੇ ਹਵਾਲੇ ਨਾਲ ਬੈਨਰ ਫੜ ਕੇ ਵਾਕ ਵੀ ਕੀਤੀ। ਵਿਦਿਆਰਥੀਆਂ ਨੇ ਪੰਜਾਬ ਮਾਂ ਬੋਲੀ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ।