ਬੰਦੀ ਸਿੰਘਾਂ ਦੀ ਰਿਹਾਈ ਲਈ ਆਖੰਡ ਪਾਠ ਦੇ ਭੋਗ ਤੇ ਪਹੁੰਚਣ ਤੋਂ ਪਹਿਲਾਂ ਹੀ ਕੀਤੇ 2 ਸਿੰਘਾਂ ਨੂੰ ਗਿਰਫ਼ਤਾਰ ਬਾਅਦ ਵਿੱਚ ਕੀਤਾ ਗਏ ਰਿਹਾਅ
p>ਜੈਤੋ : ਬੀਤੇ ਦਿਨੀਂ ਤੜਕਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲਾ ਫਰੀਦਕੋਟ ਦੇ ਸ਼ੋਸ਼ਲ ਮੀਡੀਆ ਇੰਚਾਰਜ ਸੁਖਚੈਨ ਸਿੰਘ ਖਾਲਸਾ ਰਣ ਸਿੰਘ ਵਾਲਾ ਨੂੰ ਬਦਲੇ ਵਾਲੀ ਨੀਤੀ ਤਹਿਤ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਖੰਡ ਪਾਠ ਦੇ ਭੋਗ ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਸਵੇਰੇ ਸਾਢੇ ਪੰਜ ਵਜੇ ਦੋ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਪੁਲਿਸ ਚੌਂਕੀ ਬਰਗਾੜੀ ਵਿਖੇ 1:30 ਵਜੇ ਤੱਕ ਬੈਠਾ ਕੇ ਰੱਖਿਆ ਤੇ ਵਰਕਿੰਗ ਕਮੇਟੀ ਮੈਂਬਰ ਗੁਰਮੀਤ ਸਿੰਘ ਸੂਰਘਰੀ ਨੂੰ ਉਸਦੇ ਘਰੋਂ ਸਾਢੇ ਪੰਜ ਵਜੇ ਗ੍ਰਿਫਤਾਰ ਕੀਤਾ ਗਿਆ ਤੇ 2 ਵਜੇ ਤੱਕ ਥਾਣਾ ਜੈਤੋ ਵਿਖੇ ਬਿਠਾ ਕੇ ਰੱਖਿਆ ਤੇ ਬਾਅਦ ਚ ਦੋਹਾਂ ਨੂੰ ਰਿਹਾਅ ਕਰ ਦਿੱਤਾ ਗਿਆ, ਇਹਨਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਇਸ ਆਮ ਆਦਮੀ ਦੀ ਸਰਕਾਰ ਕਹਾਉਣ ਵਾਲੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਰਸਤੇ ਤੇ ਚੱਲ ਪਏ ਹਨ। ਉਨ੍ਹਾਂ ਕਿਹਾ ਕਿ ਜੇ ਇੰਝ ਵੀ ਕਿਹਾ ਜਾਵੇ ਕਿ ਭਗਵੰਤ ਮਾਨ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਰੂਹ ਪ੍ਰਵੇਸ਼ ਕਰ ਚੁਕੀ ਹੈ , ਜੋ ਸਿੱਖ ਕੌਮ ਨੂੰ ਉਹਨਾਂ ਦੇ ਤਖਤਾਂ ਤੇ ਅਰਦਾਸ ਕਰਨ ਤੋਂ ਵੀ ਰੋਕ ਰਹੀ ਹੈ।