Visitor:  5436587 Date:  , Nankana Sahib Time :

ਦੱਖਣ ਵੱਲ ਫੈਲਣ ਲੱਗਾ ਸਿਖ ਧਰਮ

ਤੇਲੰਗਾਨਾ ਸਿੱਖ ਸੁਸਾਇਟੀ ਦੀਆਂ ਸੇਵਾਵਾਂ ਕਰਕੇ ਕਬਾਇਲੀ ਸਿਖ ਬਣਨ ਲਗੇ

ਗਰੀਬਾਂ ਤੇ ਲੋੜਵੰਦਾਂ ਦੇ ਇਲਾਜ ਦਾ ਕੀਤਾ ਪ੍ਰਬੰਧ

ਦੱਖਣ ਵਿੱਚ ਸਿੱਖਾਂ ਦਾ ਇਤਿਹਾਸ ਲਗਭਗ 300 ਸਾਲ ਪੁਰਾਣਾ ਹੈ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ 18ਵੀਂ ਸਦੀ ਦੇ ਸ਼ੁਰੂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿਖ ਦੱਖਣ ਦੀ ਮੁਹਿੰਮ 'ਤੇ ਆਏ ਸਨ। ਇਹਨਾਂ ਵਿਚ ਵਣਜਾਰੇ ਤੇ ਸਿਕਲੀਗਰ ਸ਼ਾਮਲ ਸਨ।1832 ਦੇ ਆਸ-ਪਾਸ ਮਹਾਰਾਜਾ ਰਣਜੀਤ ਸਿੰਘ ਨੇ ਨਿਜ਼ਾਮ ਦੀ ਮਦਦ ਲਈ ਸ਼ਾਂਤੀ ਸੈਨਾ ਵਜੋਂ ਇੱਕ ਸਿੱਖ ਟੁਕੜੀ ਭੇਜੀ ਸੀ। ਇਹਨਾਂ ਸ਼ਾਨਦਾਰ ਜੁਝਾਰੂ ਕਾਰਨਾਮਿਆਂ ਕਾਰਨ, ਸਿੱਖਾਂ ਨੇ ਆਜ਼ਾਦੀ ਤੋਂ ਬਾਅਦ ਤੇਲੰਗਾਨਾ ਵਿੱਚ ਮਾੜੇ ਸਮੇਂ ਦਾ ਸਾਹਮਣਾ ਕੀਤਾ। ਸਿਕਲੀਗਰ ਹਾਸ਼ੀਏ 'ਤੇ ਚਲੇ ਗਏ ਹਨ, ਉਹ ਤਾਲੇ,ਚਾਕੂ ,ਹਥਿਆਰ, ਭਾਂਡੇ ਬਣਾਉਂਦੇ ਹਨ, ਅਤੇ ਪਿੰਡ-ਪਿੰਡ ਜਾ ਕੇ ਵੇਚਦੇ ਹਨ, ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰਨ ਤੋਂ ਅਸਮਰੱਥ ਹਨ।

ਕੋਵਿਡ ਦੇ ਸਾਲਾਂ ਦੌਰਾਨ ਸਥਿਤੀ ਉਨ੍ਹਾਂ ਦੀ ਹੋਰ ਵੀ ਬਦਤਰ ਹੋ ਗਈ, ਜਦੋਂ ਸਿਕਲੀਗਰ ਆਪਣਾ ਸਮਾਨ ਵੇਚਣ ਲਈ ਬਾਹਰ ਨਹੀਂ ਜਾ ਸਕਦੇ ਸਨ । ਇਹ ਉਹ ਸਮਾਂ ਸੀ ਜਦੋਂ 2018 ਵਿੱਚ ਬਣੀ ਤੇਲੰਗਾਨਾ ਸਿੱਖ ਸੁਸਾਇਟੀ (ਟੀਐਸਐਸ) ਨੇ ਸੇਵਾ ਵਲ ਕਦਮ ਧਰਿਆ। ਤਾਲਾਬੰਦੀ ਦੌਰਾਨ ਟੀਐਸਐਸ ਨੇ ਲੰਗਰ ਅਤੇ ਅਨਾਜ ਦੀ ਸਪਲਾਈ ਤੋਂ ਲੈ ਕੇ ਵਿੱਤੀ ਸਹਾਇਤਾ ਤੱਕ, ਉਨ੍ਹਾਂ ਦੀ ਸਿਹਤ ਸੰਭਾਲ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ। ਉਹਨਾਂ ਨੂੰ ਬਿਹਤਰ ਹੁਨਰ ਅਤੇ ਸਿੱਖਿਆ ਨਾਲ ਲੈਸ ਕੀਤਾ। ਹੁਣ ਤੱਕ,ਟੀਐਸਐਸ 1,500 ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰਾ ਚੁਕਾ ਹੈ। ਉਨ੍ਹਾਂ ਨੇ 18 ਸਿਹਤ ਕੈਂਪ ਲਗਾਏ।ਇਸ ਦੌਰਾਨ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ 5,000 ਮਰੀਜ਼ਾਂ ਦੇ ਇਲਾਜ਼ ਕੀਤੇ। ਹਸਪਤਾਲ ਵਿੱਚ ਭਰਤੀ ਕਰਵਾਏ। ਦੰਦਾਂ ਜਾਂ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਦਾ ਇਲਾਜ ਕਰਵਾਇਆ। ਸੇਵਾਮੁਕਤ ਆਈਪੀਐਸ ਅਧਿਕਾਰੀ ਤੇਜਦੀਪ ਕੌਰ ਮੈਨਨ, ਜੋ ਸਤੰਬਰ 2023 ਵਿੱਚ ਦੂਜੀ ਵਾਰ ਟੀਐਸਐਸ ਪ੍ਰਧਾਨ ਚੁਣੀ ਗਈ ਹੈ, ਕਹਿੰਦੀ ਹੈ, “ਦਲਿਤਾਂ ਪ੍ਰਤੀ ਫਰਜ਼ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ। ਸਿਖ ਹਰ ਵੇਲੇ ਲੋੜਵੰਦਾਂ ਲਈ ਸਰਗਰਮ ਰਹਿੰਦੇ ਹਨ।''

ਤੇਜਦੀਪ ਅਕਸਰ ਸਰਕਾਰ ਤੋਂ ਰਾਹਤ ਫੰਡਾਂ ਲਈ ਅਰਜ਼ੀ ਦਿੰਦੀ ਹੈ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਸਿਖ ਡਾਕਟਰ ਤੋਂ ਪੇਸ਼ੇਵਰ ਸਹਾਇਤਾ ਦਾ ਸਹਿਯੋਗ ਲੈਂਦੀ ਹੈ ਜੋ ਮੁਫਤ ਪ੍ਰਦਾਨ ਕਰਦੇ ਹਨ। ਉਹ ਆਖਦੀ ਹੈ ਕਿ ਸਾਨੂੰ ਦੇਸ਼ ਭਰ ਦੇ ਸਿੱਖਾਂ ਤੋਂ ਦਾਨ ਵੀ ਮਿਲਦਾ ਹੈ, ਅਤੇ ਗੁਰੂ ਨਾਨਕ ਮਿਸ਼ਨ ਟਰੱਸਟ ਤੇ ਇਲੈਕਟ੍ਰਾਨਿਕ ਮਾਰਟ ਆਫ਼ ਇੰਡੀਆ, ਕੇਅਰ ਹਸਪਤਾਲ ਗਰੁੱਪ, ਸਾਊਥ ਇੰਡੀਅਨ ਬੈਂਕ, ਲਾਰੈਂਸ ਅਤੇ ਮੇਓ ਦੇ ਸੀਐਸਆਰ ਪ੍ਰੋਗਰਾਮਾਂ ਤੋਂ ਵੀ ਫੰਡ ਮਿਲਦਾ ਹੈ।

ਟੀਐਸਐਸ ਸਿਹਤ ਸੰਭਾਲ ਤੋਂ ਇਲਾਵਾ, ਸਿਕਲੀਗਰਾਂ ਨੂੰ ਸਥਾਈ ਰਿਹਾਇਸ਼ ਅਤੇ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਵਿੱਚ ਵੀ ਮਦਦ ਕਰ ਰਿਹਾ ਹੈ। ਨਿਰਮਲ ਵਿੱਚ, ਟੀਐਸਐਸ ਨੇ 36 ਪਰਿਵਾਰਾਂ ਦੀ ਮਦਦ ਕੀਤੀ ਜੋ ਤਿੰਨ ਪੀੜ੍ਹੀਆਂ ਤੋਂ ਖਾਨਾਬਦੋਸ਼ਾਂ ਵਜੋਂ ਰਹਿ ਰਹੇ ਸਨ। ਉਨ੍ਹਾਂ ਨੂੰ ਪਹਿਲੀ ਵਾਰ ਆਸਰਾ ਅਤੇ 2ਬੀਐਚਕੇ ਦੇ ਘਰ ਦਿਤੇ ਗਏ ਹੋਏ। 2023 ਵਿੱਚ, ਸਰਕਾਰ ਨੇ ਸਿਖ ਛਾਉਣੀ ਵਿਚ ਰਹਿ ਰਹੇ 45 ਏਕੜ ਜ਼ਮੀਨ ਦੇ ਕਾਬਜ਼ਕਾਰਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ, ਜਿਸ 'ਤੇ ਉਨ੍ਹਾਂ ਨੇ ਘਰ ਜਾਂ ਕਾਰੋਬਾਰ ਸਥਾਪਿਤ ਕੀਤੇ ਸਨ। ਇਸ ਤੋਂ ਪਹਿਲਾਂ, 2019 ਵਿੱਚ, ਮਿਉਂਸਪਲ ਅਧਿਕਾਰੀਆਂ ਨੂੰ ਬੋਧਨ ਵਿੱਚ 2,000 ਵਰਗ ਗਜ਼ ਖੇਤਰ ਵਿੱਚ ਰਹਿ ਰਹੇ 55 ਸਿਕਲੀਗਰ ਪਰਿਵਾਰਾਂ ਨੂੰ ਮਾਲਕੀ ਦੇ ਅਧਿਕਾਰ ਦੇਣ ਲਈ ਮਨਾ ਲਿਆ ਗਿਆ ਸੀ ਜਦੋਂ ਪ੍ਰਸ਼ਾਸਨ ਵਲੋਂ ਉਹ ਬੇਦਖਲ ਕੀਤੇ ਜਾਣੇ ਸਨ।

ਟੀਐਸਐਸ ਨੇ ਟਾਇਲਟ ਬਲਾਕ ਬਣਾਉਣ, ਸਕੂਲ ਦੀਆਂ ਇਮਾਰਤਾਂ ਦਾ ਨਵੀਨੀਕਰਨ ਕਰਨ ਅਤੇ ਉਹਨਾਂ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਕੰਮ ਕੀਤਾ ਹੈ ਜੋ ਰਾਜ ਵਿੱਚ ਵਾਤਾਵਰਨ ਵਿਗਾੜਾਂ ਕਾਰਨ ਆਪਣੇ ਘਰ ਗੁਆ ਚੁੱਕੇ ਹਨ। ਇਸਨੇ ਔਰਤਾਂ ਅਤੇ ਲੜਕੀਆਂ ਦੇ ਸਿਲਾਈ ਅਤੇ ਕੰਪਿਊਟਰ ਦੇ ਹੁਨਰ ਨੂੰ ਨਿਖਾਰਨ ਲਈ ਹੁਨਰ ਕੇਂਦਰਾਂ ਦੀ ਸਥਾਪਨਾ ਵੀ ਕੀਤੀ ਹੈ ਅਤੇ ਰਾਜ ਭਰ ਦੇ ਗਰੀਬ ਵਿਦਿਆਰਥੀਆਂ ਲਈ ਰਿਹਾਇਸ਼ੀ ਕੈਂਪ ਲਗਾਏ ਹਨ ਤਾਂ ਜੋ ਉਨ੍ਹਾਂ ਨੂੰ ਜੀਵਨ ਸੁਧਾਰਿਆ ਜਾ ਸਕੇ।

ਤੇਲੰਗਾਨਾ ਦੇ ਇੱਕ ਕਬਾਇਲੀ ਪਿੰਡ ਗੱਚੂਭਾਈ ਥਾਂਦਾ ਸਿੱਖ ਸਜਿਆ

ਕਬਾਇਲੀ ਬਸਤੀ ਗੱਚੂਭਾਈ ਥਾਂਦਾ ਹੈਦਰਾਬਾਦ ਤੋਂ ਥੋੜ੍ਹੀ ਦੂਰੀ 'ਤੇ ਸ਼ਮਸ਼ਾਬਾਦ ਵਿੱਚ ਸਥਿਤ ਹੈ। । ਪਰ ਪਿੰਡ ਵਾਸੀ ਇਸ ਨਗਰੀ ਨੂੰ ਗੁਰੂ ਗੋਬਿੰਦ ਸਿੰਘ ਨਗਰ ਕਹਿੰਦੇ ਹਨ। ਇੱਥੋਂ ਦੇ 90 ਪ੍ਰਤੀਸ਼ਤ ਵਾਸੀ ਸਿੱਖ ਹਨ।

ਪਿੰਡ ਵਿੱਚ ਲਗਭਗ 500 ਵਸਨੀਕ ਹਨ, ਜਿਨ੍ਹਾਂ ਵਿੱਚੋਂ ਲਗਭਗ ਸਾਰੇ ਹੀ ਲਾਂਬੜਾ ਹਨ, ਜੋ ਅਨੁਸੂਚਿਤ ਕਬੀਲਿਆਂ ਵਿੱਚ ਸੂਚੀਬੱਧ ਹਨ। ਸਿੱਖ ਧਰਮ ਵਿੱਚ ਪਿਛਲੇ 20 ਸਾਲਾਂ ਦੌਰਾਨ ਬਹੁਤ ਤਬਦੀਲੀਆਂ ਆਈਆਂ ਹਨ। ਪਿੰਡ ਦੇ ਲੋਕ ਜ਼ਿਆਦਾਤਰ ਲੰਬਾੜੀ ਅਤੇ ਥੋੜਾ ਜਿਹਾ ਹਿੰਦੀ ਅਤੇ ਤੇਲਗੂ ਬੋਲਦੇ ਹਨ, ਪਰ ਪੰਜਾਬੀ ਨਹੀਂ। ਪਿੰਡ ਦਾ ਆਪਣਾ ਗੁਰਦੁਆਰਾ ਦਸਮੇਸ਼ ਦਰਬਾਰ ਹੈ ਜੋ ਦੋ ਮੰਜ਼ਿਲਾ ਇਮਾਰਤ ਹੈ, ਖੇਤਾਂ ਨਾਲ ਘਿਰੀ ਹੋਈ ਹੈ।

ਇਸ ਦੇ ਗੁਆਂਢ ਵਿੱਚ ਲਖਵਿੰਦਰ ਸਿੰਘ ਰਹਿੰਦਾ ਹੈ, ਜਿਸ ਦਾ ਜਨਮ ਖੇਤਾਵਤ ਦੀਪਲਾ ਵਿਚ ਹੋਇਆ ਸੀ। ਜਦੋਂ ਪਿੰਡ ਦੇ ਸਾਰੇ ਸਿੱਖਾਂ ਨੇ ਨਵਾਂ ਧਰਮ ਅਪਣਾਇਆ ਤਾਂ ਉਨ੍ਹਾਂ ਨੇ ਨਵੇਂ ਨਾਂ ਰੱਖੇ। 73 ਸਾਲਾ ਲਖਵਿੰਦਰ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਹਨ। ਗੁਰਦੁਆਰਾ ਉਸ ਜ਼ਮੀਨ 'ਤੇ ਖੜ੍ਹਾ ਹੈ ਜੋ ਉਸ ਨੇ ਪੰਜ ਸਾਲ ਪਹਿਲਾਂ ਦਾਨ ਕੀਤੀ ਸੀ। ਉਸ ਦਾ ਕਹਿਣਾ ਹੈ ਕਿ ਸਿਖੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਮੇਰੀ ਜ਼ਿੰਦਗੀ ਹੋਰ ਸਾਰਥਕ ਹੋ ਗਈ।

ਇਸ ਪਿੰਡ ਦਾ ਇੱਕ ਹੋਰ ਬਜ਼ੁਰਗ-ਭਗਤ ਸਿੰਘ ਹੈ-ਜਿਸ ਨੇ ਪਿੰਡ ਵਿੱਚ ਗੁਰਦੁਆਰਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਭਗਤ ਸਿੰਘ ਦਾ ਦਾਅਵਾ ਹੈ ਕਿ ਉਸ ਨੇ ਪਾਕਿਸਤਾਨ ਵਿਚ ਸਿੱਖ ਪਵਿੱਤਰ ਸਥਾਨਾਂ ਦਾ ਦੌਰਾ ਕੀਤਾ ਅਤੇ ਧਰਮ ਅਤੇ ਇਸ ਦੇ ਸਿਧਾਂਤਾਂ ਦੀ ਡੂੰਘੀ ਸਮਝ ਪ੍ਰਾਪਤ ਕਰਨ ਲਈ ਹੈਦਰਾਬਾਦ ਦੇ ਇਕ ਗੁਰਦੁਆਰੇ ਵਿਚ ਵੀ ਲਗਭਗ ਪੰਜ ਸਾਲ ਰਿਹਾ।

ਆਟੋ ਚਾਲਕ ਭਗਤ ਸਿੰਘ ਯਾਦ ਕਰਦੇ ਹਨ ਕਿ “2001 ਵਿੱਚ, ਮੈਂ ਸਿੱਖ ਧਾਰਮਿਕ ਆਗੂਆਂ ਤੋਂ ਸਾਡੇ ਛੋਟੇ ਜਿਹੇ ਮੰਦਰ ਨੂੰ ਗੁਰਦੁਆਰੇ ਵਿੱਚ ਤਬਦੀਲ ਕਰਨ ਦੀ ਸਲਾਹ ਮੰਗੀ ਸੀ।ਸਾਨੂੰ ਕਿਹਾ ਗਿਆ ਸੀ ਕਿ ਜੇਕਰ ਅਸੀਂ ਗੁਰਦੁਆਰੇ ਵਿੱਚ ਰਸਮਾਂ ਨਿਭਾਉਣੀਆਂ ਚਾਹੁੰਦੇ ਹਾਂ ਤਾਂ ਸਿੱਖ ਧਰਮ ਵਿੱਚ ਸ਼ਾਮਲ ਹੋਣਾ ਬਿਹਤਰ ਹੋਵੇਗਾ। ਫਿਰ ਸਾਡੇ ਵਿੱਚੋਂ ਲਗਭਗ 70 ਲੋਕ ਸਿਖੀ ਵਿਚ ਸ਼ਾਮਿਲ ਹੋ ਗਏ।ਭਗਤ ਅਨੁਸਾਰ ਹੁਣ ਇਨ੍ਹਾਂ ਦੀ ਗਿਣਤੀ 70 ਤੋਂ ਵਧ ਕੇ 500 ਤੋਂ ਵੱਧ ਹੋ ਗਈ ਹੈ। ਉਹ ਕਹਿੰਦਾ ਹੈ, "ਸਾਡੇ ਤੋਂ ਪ੍ਰੇਰਿਤ ਹੋ ਕੇ, ਨੇੜਲੀਆਂ ਬਸਤੀਆਂ ਦੇ ਕੁਝ ਲੋਕਾਂ ਨੇ ਵੀ ਧਰਮ ਪਰਿਵਰਤਨ ਕੀਤਾ ਹੈ।"

ਗੁਰੂ ਗੋਬਿੰਦ ਸਿੰਘ ਨਗਰ ਵਿੱਚ ਇੱਕ ਆਮ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਹੈ, ਜਦੋਂ ਗੁਰਦੁਆਰੇ ਦੇ ਸਪੀਕਰਾਂ ਤੋਂ ਕੀਰਤਨ ਚਲਦਾ ਹੈ। ਗੁਰਦੁਆਰਾ ਸ਼ਾਮ 7:30 ਵਜੇ ਤੱਕ ਸਾਰੇ ਸ਼ਰਧਾਲੂਆਂ ਲਈ ਖੁੱਲ੍ਹਾ ਰਹਿੰਦਾ ਹੈ। ਪੂਰਨਮਾਸ਼ੀ ਦੇ ਦਿਨਾਂ ਅਤੇ ਵਿਸ਼ੇਸ਼ ਮੌਕਿਆਂ 'ਤੇ ਲੰਗਰ ਵਰਤਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ 26 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਤਾਂ ਜੋ ਹੋਰ ਗੁਰਦੁਆਰਿਆਂ ਵਿੱਚ ਦਸੰਬਰ ਦੇ ਪ੍ਰਕਾਸ਼ ਦਿਹਾੜੇ ਦੇ ਜਸ਼ਨਾਂ ਨਾਲ ਟਕਰਾ ਨਾ ਹੋਵੇ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਦਿਨ ਭਰ ਚੱਲਣ ਵਾਲੇ ਇਸ ਮੇਲੇ ਵਿੱਚ ਘੱਟੋ-ਘੱਟ 5,000 ਲੋਕ ਸ਼ਾਮਲ ਹੁੰਦੇ ਹਨ, ਜਿਸ ਵਿੱਚ ਪੰਜਾਬ ਭਰ ਤੋਂ ਕੀਰਤਨ ਮਾਹਿਰ ਅਤੇ ਧਾਰਮਿਕ ਆਗੂ ਸ਼ਾਮਲ ਹੁੰਦੇ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਨੂੰ ਚਲਾਉਣ ਵਿੱਚ ਕੁਝ ਦਾਨੀ ਸੱਜਣ ਮਦਦ ਕਰਦੇ ਹਨ। ਲਖਵਿੰਦਰ ਕਹਿੰਦਾ ਹੈ ਕਿ ਗੁਰਦੁਆਰੇ ਦੀ ਉਸਾਰੀ ਦੌਰਾਨ ਚੰਗਾ ਸਹਿਯੋਗ ਮਿਲਿਆ ਸੀ।” ਯੋਜਨਾ ਅਤੇ ਆਰਕੀਟੈਕਚਰ ਪਟਨਾ ਸਾਹਿਬ ਦੀ ਟੀਮ ਦੁਆਰਾ ਕੀਤਾ ਗਿਆ ਸੀ। ਨਾਂਦੇੜ ਸਾਹਿਬ ਦੇ ਮੈਂਬਰਾਂ ਵੱਲੋਂ ਉਸਾਰੀ ਸਮੱਗਰੀ ਦਾ ਇੱਕ ਹਿੱਸਾ ਦਾਨ ਕੀਤਾ ਗਿਆ ਸੀ। ਹੈਦਰਾਬਾਦ ਦੇ ਇੱਕ ਸਿੰਘ ਨੇ ਵੀ ਗੁਰਦੁਆਰੇ ਦੀ ਉਸਾਰੀ ਵਿੱਚ ਬਹੁਤ ਮਦਦ ਕੀਤੀ ਸੀ।

30 ਸਾਲਾ ਮੋਹਨ ਸਿੰਘ ਪਿੰਡ ਦਾ ਪਹਿਲਾ ਗ੍ਰੰਥੀ ਹੈ। ਉਹ ਆਪਣੇ ਪਿੰਡ ਪਰਤਣ ਤੋਂ ਪਹਿਲਾਂ 13 ਸਾਲ ਹੈਦਰਾਬਾਦ ਦੇ ਇੱਕ ਗੁਰਦੁਆਰੇ ਵਿੱਚ ਰਿਹਾ ਅਤੇ ਸਿਖਲਾਈ ਪ੍ਰਾਪਤ ਕੀਤੀ। ਉਹ ਉਨ੍ਹਾਂ ਥੋੜ੍ਹੇ ਲੋਕਾਂ ਵਿੱਚੋਂ ਇੱਕ ਹੈ ਜੋ ਗੁਰਮੁਖੀ ਪੜ੍ਹ ਸਕਦੇ ਹਨ।

ਮੋਹਨ ਕਹਿੰਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਸਾਡੇ ਮਾਰਗ ‘ਤੇ ਚੱਲੇ।ਜਦੋਂ ਮੈਨੂੰ ਸਮਾਂ ਮਿਲਦਾ ਹੈ, ਮੈਂ ਬੱਚਿਆਂ ਨੂੰ ਸਾਡੇ ਧਰਮ ਦੇ ਸਿਧਾਂਤਾਂ ਅਤੇ ਇਸ ਦੀ ਮਹੱਤਤਾ ਬਾਰੇ ਸਿਖਾਉਂਦਾ ਹਾਂ। ਕਈ ਵਾਰ, ਦੂਜੇ ਗੁਰਦੁਆਰਿਆਂ ਤੋਂ ਸਿਖ ਨੌਜਵਾਨਾਂ ਨੂੰ ਕੀਰਤਨ ਜਾਂ ਗਤਕਾ ਸਿਖਾਉਣ ਲਈ ਆਉਂਦੇ ਹਨ।

ਪਿੰਡਾਂ ਦੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਨਜ਼ਰੀਆ ਵੀ ਕੁਝ ਸਾਲਾਂ ਦੌਰਾਨ ਬਦਲ ਗਿਆ ਹੈ। ਪਿੰਡ ਵਿੱਚ ਤੰਬਾਕੂ 'ਤੇ ਪਾਬੰਦੀ ਹੈ। 20 ਸਾਲਾਂ ਦੇ ਧਰਮ ਸਿੰਘ ਨੇ ਕਿਹਾ, “ਜਦੋਂ ਵੀ ਅਸੀਂ ਕਿਸੇ ਨੂੰ ਸਿਗਰਟ ਪੀਂਦੇ ਦੇਖਦੇ ਹਾਂ, ਤਾਂ ਅਸੀਂ ਤੁਰੰਤ ਉਨ੍ਹਾਂ ਨੂੰ ਸਲਾਹ ਦਿੰਦੇ ਹਾਂ।

Recent Posts