Visitor:  5403131 Date:  , Nankana Sahib Time :

ਕਿਸਾਨ ਮੋਰਚਾ ਤੇ ਜਨਤਕ ਜੱਥੇਬੰਦੀਆਂ ਵੱਲੋਂ ਸੋਲਾਂ ਫਰਬਰੀ ਦੇ ਪੇਂਡੂ ਭਾਰਤ ਬੰਦ ਦੀ ਤਿਆਰੀ ਲਈ ਕੀਤੀ ਗਈ ਭਰਵੀਂ ਮੀਟਿੰਗ

ਪਿੰਡਾਂ ਤੋਂ ਸਹਿਰਾਂ ਤੱਕ ਦੀ ਹਰ ਸਪਲਾਈ ਬੰਦ ਕਰਨ ਦਾ ਕੀਤਾ ਸਰਬਸੰਮਤੀ ਨਾਲ ਫ਼ੈਸਲਾ

ਪਟਿਆਲਾ: ਸੰਯੁਕਤ ਕਿਸਾਨ ਮੋਰਚਾ ਅਤੇ ਪਟਿਆਲਾ ਜਿਲੇ ਨਾਲ ਸਬੰਧਤ ਜਨਤਕ ਜਮਹੂਰੀ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਧਰਮਪਾਲ ਸੀਲ਼ ਅਤੇ ਦਰਸ਼ਨ ਸਿੰਘ ਲੁਬਾਣਾ ਦੀ ਪਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਸਰਬਸੰਮਤੀ ਨਾਲ ਸੋਲਾਂ ਫਰਬਰੀ ਨੂੰ ਦੇਸ ਭਰ ਦੇ ਸੱਦੇ ਤਹਿਤ ਪਟਿਆਲਾ ਜਿਲੇ ਵਿਚ ਪੂਰਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਜ਼ਿਲੇ ਦੀਆਂ ਮੁੱਖ ਤਹਿਸੀਲਾਂ ਦੇ ਕੇਂਦਰ ਤੇ ਬੰਦ ਨੂੰ ਕਾਮਯਾਬ ਕਰਨ ਲਈ ਪੰਜ ਫਰਬਰੀ ਨੂੰ ਮੀਟਿੰਗਾਂ ਕਰ ਕੇ ਜਿੰਮੇਵਾਰੀਆਂ ਲਾਉਣਾ ਤਹਿ ਕੀਤਾ ਗਿਆ। ਜਿਨਾਂ ਵਿਚ ਤਹਿਸੀਲ ਪੱਧਰ ਦੇ ਪਿੰਡਾਂ ਵਿਚ 9 ਫਰਬਰੀ ਤੋਂ ਮਾਰਚ ਕਰ ਕੇ ਵੱਡੀ ਲਾਮਬੰਦੀ ਕੀਤੀ ਜਾਵੇਗੀ। ਪੇਂਡੂ ਭਾਰਤ ਬੰਦ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ, ਮਹਿੰਗਾਈ, ਬੇਰੁਜਗਾਰੀ, ਨਿੱਜੀਕਰਨ, ਠੇਕਾ ਤੇ ਕੱਚੀ ਭਰਤੀ ਬੰਦ ਕਰਨ ਆਦਿ ਮੰਗਾਂ ਨੂੰ ਉਭਾਰਿਆ ਜਾਵੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਫਿਰਕੂ ਫਾਸ਼ੀਵਾਦ ਅਤੇ ਅੰਨੇਵਾਹ ਕਾਰਪੋਰੇਟ ਜਗਤ ਨੂੰ ਲੁਟਾਏ ਜਾ ਰਹੇ ਕੁਦਰਤੀ ਸੋਮਿਆਂ ਦਾ ਤਿੱਖਾ ਵਿਰੋਧ ਅਤੇ ਹਿਟ ਐਂਡ ਰਨ ਕਾਨੂੰਨ ਦਾ ਵਿਰੋਧਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਵਿਚ ਕਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਇੰਡੀਅਨ ਫਾਰਮਰਜ ਐਸੋਸੀਏਸ਼ਨ, ਕੁਲ ਹਿੰਦ ਕਿਸਾਨ ਸਭਾ ਪੁੰਨਾਵਾਲ, ਬੀ.ਕੇ.ਯੂ. ਲੱਖੋਵਾਲ, ਬੀ.ਕੇ.ਯੂ., ਡਕੌਦਾ, ਕਿਸਾਨ ਯੂਨੀਅਨ ਸ਼ਾਦੀਪੁਰ, ਜਮਹੂਰੀ ਕਿਸਾਨ ਸਭਾ, ਕੁਲ ਹਿੰਦ ਕਿਸਾਨ ਸਭਾ ਅਜੈ ਭਵਨ, ਡੀਟੀਐੱਫ ਅਤੇ ਡੀ, ਐੱਮ, ਐੱਫ, ਪੰਜਾਬ ਸੁਬਾਰਡੀਨੇਟ ਸਰਵਸਿਜ ੧੬੮੦, ਪੀ, ਐਸ, ਯੂ, ਐੱਸ, ਐੱਫ, ਆਈ, ਪੀ,ਆਰ,ਟੀ,ਸੀ, ਪੰਜਾਬ ਸਵਾਰਡੀਨੇਟ ਸਰਵਸਿਜ, ਏ.ਆਈ.ਐਸ. ਐੱਫ., ਇਫਟੂ, ਨੋਜਵਾਨ ਭਾਰਤ ਸਭਾ ਅਤੇ ਦੋਧੀ ਯੂਨੀਅਨ ਦੇ ਆਗੂ ਸਾਹਿਬਾਨ ਸ਼ਾਮਲ ਸਨ।