
19 ਨਵੰਬਰ: ਅੱਜ ਦੇ ਦਿਨ 2 ਸਾਲ ਪਹਿਲਾਂ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਏ ਸੀ ਵਾਪਿਸ
ਚੰਡੀਗੜ੍ਹ: 2 ਸਾਲ ਪਹਿਲਾਂ ਅੱਜ ਦੇ ਦਿਨ ਕਿਸਾਨ ਸੰਘਰਸ਼ ਦੇ 1 ਸਾਲ ਬਾਅਦ ਮੋਦੀ ਸਰਕਾਰ ਝੁਕ ਗਈ ਸੀ ਅਤੇ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਿਸ ਲੈ ਲਏ ਸੀ।
ਕਿਸਾਨਾਂ ਲਈ ਖੁਸ਼ੀ ਕੁਝ ਖਾਸ ਤਰ੍ਹਾਂ ਦੀ ਸੀ, ਇਕ ਸਾਲ ਬਾਅਦ ਘਰ ਵਾਪਸੀ ਦੀ ਖੁਸ਼ੀ, ਆਪਣੇ ਹੱਕਾਂ ਦੀ ਲੜਾਈ ਵਿੱਚ ਜਿੱਤ ਦੀ ਖੁਸ਼ੀ, ਜ਼ਬਰ 'ਤੇ ਜਿੱਤ ਦੀ ਖੁਸ਼ੀ, ਕਿਸਾਨ ਭਾਈਚਾਰੇ ਦੇ ਸਤਿਕਾਰ ਦੀ ਜੰਗ ਦੀ ਜਿੱਤ।