ਦੀਵਾਲੀ ਦੀ ਰਾਤਿ ਦੀਵੇ ਬਾਲੀਅਨ ...
ਭਾਈ ਗੁਰਦਾਸ ਜੀ ਨੇ ਇਹ ਸਬਦ ਦਾ ਉਚਾਰਨ ਕੀਤਾ ਹੈ--ਇਸ ਵਾਸਤੇ ਨਹੀ ਕਿ ਤੁਸੀਂ ਦੀਵਾਲੀ ਦੀ ਰਾਤ ਦਾ ਹਨੇਰਾ ਦੂਰ ਕਰਨ ਲਈ ਦੀਵੇ ਬਾਲੋ ਅਤੇ ਦੇਵੀਆਂ ਦੀ ਪੂਜਾ ਕਰੋ ਪਰ ਇਸ ਵਾਸਤੇ ਕਿ ਗੁਰੂ ਦੇ ਸਿਖ ਆਪਣੇ ਮਨ ਦਾ ਹਨੇਰਾ ਦੂਰ ਕਰਨ ਅਤੇ ਸਤਿਗੁਰੁ ਜੀ ਦੇ ਬਖਸ਼ੇ ਗਿਆਨ ਨਾਲ, ਗੁਰਬਾਣੀ ਨਾਲ ਆਪਣੇ ਮੰਨ ਵਿਚ ਰੋਸ਼ਨੀ ਕਰਨ, ਜੋ ਕਾਲਿਖ ਸਮੇਂ ਸਮੇਂ ਮਨ ਵਿਚ ਆ ਜਾਂਦੀ ਹੈ, ਉਸ ਨੂ ਦੂਰ ਕਰਕੇ ਮੰਨ ਨਿਰਮਲ ਸਿਰਫ ਗੁਰਬਾਣੀ ਹੀ ਕਰ ਸਕਦੀ ਹੈ ਅਤੇ ਇਸੇ ਲਈ ਭਾਈ ਗੁਰਦਾਸ ਜੀ ਸਿਖਾਂ ਨੂ ਇਹ ਉਪਦੇਸ ਦੇ ਰਹੇ ਨੇ ਕਿ, "ਭਾਈ ਗੁਰਦਾਸ ਜੀ ਦੀ ਵਾਰ 19/6 ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ:
"ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥ ਫੁਲਾਂ ਦੀ ਬਾਗਾਤਿ, ਚੁਣਿ ਚੁਣਿ ਚਾਲਿਆਣਿ॥ ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥ ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥ ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥"
ਅਰਥ ਹਣ; "ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੌਸ਼ਨੀ ਕੁੱਝ ਦੇਰ ਲਈ ਹੀ ਹੁੰਦੀ ਹੈ। ਰਾਤ ਨੂੰ ਤਾਰੇ ਦਿਖਾਈ ਦਿੰਦੇ ਹਨ, ਕੇਵਲ ਦਿਨ ਚੜ੍ਹਣ ਤੀਕ। ਪੋਧਿਆਂ ਨਾਲ ਫੁਲ ਖਿੱੜਦੇ ਹਨ ਪਰ ਲੱਗੇ ਰਹਿਣ ਲਈ ਨਹੀਂ। ਤੀਰਥਾਂ ਤੇ ਜਾਣ ਵਾਲੇ ਜਾਤਰੁ ਦਿਖਾਈ ਤਾਂ ਦਿੰਦੇ ਹਨ, ਪਰ ਉਥੇ ਰਹਿਣ ਨਹੀਂ ਜਾਂਦੇ। ਬੱਦਲਾਂ ਦੇ ਆਕਾਸ਼ੀ ਮਹੱਲ ਨਜ਼ਰ ਆਉਂਦੇ ਹਨ ਪਰ ਉਹਨਾਂ ਦੀ ਹੋਂਦ ਨਹੀਂ ਹੁੰਦੀ।
ਅੰਤ ਫ਼ੈਸਲਾ ਦਿੰਦੇ ਹਨ-
"ਗੁਰਮੁਖ ਸੰਸਾਰ ਦੀ ਇਸ ਨਸ਼ਵਰਤਾ ਨੂੰ ਪਛਾਣ ਲੈਂਦੇ ਹਨ ਤੇ ਇਸ ਵਿਚ ਖੱਚਤ ਨਹੀਂ ਹੁੰਦੇ। ਗੁਰਮੁਖ ਪਿਆਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਹਨ।"
ਆਓ ! ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਉਹ ਸਾਡੇ ਸੂਰਮਿਆਂ ਨੂੰ ਰਿਹਾਈ ਬਖਸ਼ਣ ਅਤੇ ਪੰਥ ਲਈ ਜੂਝਣ ਦਾ ਬਲ ਬਖਸ਼ਣ।