![](images/news/ccc.jpg)
SGPC ਅਹੁਦੇਦਾਰਾਂ ਨੂੰ ਵੀ ਲਾਈ ਧਾਰਮਿਕ ਸਜ਼ਾ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ, ਜਿਸ ਵਿੱਚ ਸੌਦਾ ਸਾਧ ਦੀ ਮੁਆਫ਼ੀ ਸਬੰਧੀ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ਸਬੰਧੀ ਮਾਮਲੇ ਨੂੰ ਵਿਚਾਰ ਕੇ ਪੰਜ ਸਿੰਘ ਸਹਿਬਾਨ ਨੇ 2015 ਦੀ ਅੰਤ੍ਰਿਮ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਘੂਜੀਤ ਸਿੰਘ, ਕੇਵਲ ਸਿੰਘ (ਬਾਦਲ), ਰਾਮਪਾਲ ਸਿੰਘ (ਬਹਿਣੀਵਾਲ), ਰਜਿੰਦਰ ਸਿੰਘ (ਮਹਿਤਾ), ਗੁਰਬਚਨ ਸਿੰਘ (ਕਰਮੂਵਾਲਾ), ਸੁਰਜੀਤ ਸਿੰਘ (ਗੜ੍ਹੀ) ਮੈਂਬਰ, ਜਿਨ੍ਹਾਂ ਨੇ ਇਸ਼ਤਿਹਾਰ ਦੇਣ ਸਮੇਂ ਵਿਰੋਧ ਨਹੀਂ ਕੀਤਾ, ਉਨ੍ਹਾਂ ਨੂੰ 500 ਰੁਪਏ ਦੀ ਕੜਾਹਿ ਪ੍ਰਸਾਦਿ ਦੀ ਦੇਗ ਕਰਵਾ ਕੇ ਖਿਮ੍ਹਾ ਜਾਚਨਾ ਦੀ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ ਹੈ।