Visitor:  5557446 Date:  , Nankana Sahib Time :

1984 ਸਿੱਖ ਕਤਲੇਆਮ ਦੀ ਯਾਦ ਵਿੱਚ ਯੂਕੇ ਵਿਖ਼ੇ ਰੈੱਡਬ੍ਰਿਜ ਕੌਂਸਲ ਅਤੇ ਵਿਜ਼ਨ ਰੈੱਡਬ੍ਰਿਜ ਕਲਚਰ ਐਂਡ ਲੀਜ਼ਰ ਵਲੋਂ ਰੁੱਖ ਅਤੇ ਤਖ਼ਤੀ ਲਗਾਈ ਗਈ

ਯੂ.ਕੇ : ਯੂਕੇ ਪਾਰਲੀਮੈਂਟ ਮੈਂਬਰ ਸਰਦਾਰ ਜਸ ਅਠਵਾਲ, ਕੌਂਸਲ ਲੀਡਰ ਕਾਮ ਰਾਏ, ਸੀ.ਐਲ.ਆਰ. ਸੰਨੀ ਬਰਾੜ, ਸੀ.ਐਲ.ਆਰ. ਨਵ ਕੌਰ ਜੌਹਲ ਆਦਿ ਨੇ ਅੱਜ ਵੈਲੇਨਟਾਈਨ ਪਾਰਕ, ​​ਇਲਫੋਰਡ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਮਾਰੇ ਗਏ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਉਨ੍ਹਾਂ ਦੀ ਯਾਦ ਵਿਚ ਯਾਦਗਾਰੀ ਤਖ਼ਤੀ ਲਗਾ ਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ।

ਇਕੱਠੇ ਹੋਏ ਲੋਕਾਂ ਵਲੋਂ ਜਾਂਚਕਰਤਾਵਾਂ, ਅਦਾਲਤਾਂ ਅਤੇ ਭਾਰਤ ਦੇ ਪ੍ਰਮੁੱਖ ਸਿਆਸਤਦਾਨਾਂ ਨੂੰ ਦੱਸਿਆ ਗਿਆ ਕਿ ਨਵੰਬਰ 1984 ਨੂੰ ਨਸਲਕੁਸ਼ੀ ਵਜੋਂ ਅਸੀ ਮਾਨਤਾ ਦਿੰਦੇ ਹਾਂ ਕਿਉਕਿ ਦਿੱਲੀ ਹਾਈ ਕੋਰਟ ਦੇ ਫੈਸਲੇ ਨੇ ਸਿੱਖਾਂ ਦਾ ਕਤਲੇਆਮ 'ਮਨੁੱਖਤਾ ਵਿਰੁੱਧ ਅਪਰਾਧ' ਦੱਸਿਆ। ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਸਬੂਤਾਂ ਵਿੱਚ ਨਾਜ਼ੀਆਂ ਦੁਆਰਾ ਯਹੂਦੀਆਂ ਦੀ ਨਸਲਕੁਸ਼ੀ ਦੀ ਗੱਲ ਕਰਦਿਆਂ ਉਸਨੂੰ ਨਸਲਕੁਸ਼ੀ ਕਰਾਰ ਦਿੱਤਾ ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 1984 ਦੇ ਸਿੱਖ ਕਤਲੇਆਮ ਦੀ ਬਰਾਬਰੀ ਕੀਤੀ। ਭਾਰਤ ਦੇ ਪੀ ਐਮ ਨਰਿੰਦਰ ਮੋਦੀ ਨੇ ਕਿਹਾ ਕਿ 1984 ਵਿੱਚ ਸਿੱਖਾਂ ਦਾ ਕਤਲੇਆਮ ਇੱਕ 'ਵੱਡੀ, ਭਿਆਨਕ ਨਸਲਕੁਸ਼ੀ' ਸੀ ਅਤੇ 1984 ਦਾ ਕਤਲੇਆਮ ਇੱਕ 'ਦਾਗ' ਹੈ, ਜੋ ਕਿ 50 ਪੀੜ੍ਹੀਆਂ ਨਿਕਲਣ ਦੇ ਬਾਅਦ ਵੀ ਨਹੀਂ ਭੁਲਾਇਆ ਜਾ ਸਕੇਗਾ ।

ਸਿੱਖ ਫੈਡਰੇਸ਼ਨ ਯੂਕੇ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਪ੍ਰਮੁੱਖ ਸਲਾਹਕਾਰ ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਲੇਬਰ ਸਰਕਾਰ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਜਦੋ ਅਸੀ ਸਰਕਾਰ ਬਣਾਵਾਂਗੇ ਤਦ ਅਸੀ ਪਹਿਲ ਦੇ ਤੌਰ ਤੇ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਦੀ ਜਾਂਚ ਕਰਵਾਣ ਤੋਂ ਪਿੱਛੇ ਨਹੀਂ ਹਟਾਂਗੇ । ਹੁਣ ਯੂਕੇ ਅੰਦਰ ਉਨ੍ਹਾਂ ਦੀ ਸਰਕਾਰ ਬਣ ਚੁਕੀ ਹੈ ਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਓਹ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਕੇ ਸਿੱਖਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਣ ।