ਮੁਸਲਮਾਨ ਭਾਈਚਾਰੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਵੇਲੇ ਸਜਾਏ ਗਏ ਨਗਰ ਕੀਰਤਨ ਦਾ ਭਰਵਾਂ ਸਵਾਗਤ
ਪਿੰਡ ਦੀ ਗ੍ਰਾਮ ਪੰਚਾਇਤ, ਗੁਰਦੁਆਰਾ ਨੌਜਵਾਨ ਪ੍ਰਬੰਧਕ ਕਮੇਟੀ ਦਾ ਸਿਰਪਾਓ ਪਾਕੇ ਕੀਤਾ ਗਿਆ ਸਨਮਾਨਿਤ
ਫਤਹਿਗੜ੍ਹ ਸਾਹਿਬ : ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਜਖਵਾਲੀ ਤੋਂ ਸਜਾਏ ਗਏ ਨਗਰ ਕੀਰਤਨ ਦਾ ਮੁਸਲਮਾਨ ਭਾਈਚਾਰੇ ਵੱਲੋਂ ਕੀਤਾ ਗਿਆ ਭਰਵਾ ਸਵਾਗਤ ਅਤੇ ਪਿੰਡ ਦੀ ਗ੍ਰਾਮ ਪੰਚਾਇਤ,ਗੁਰਦੁਆਰਾ ਨੌਜਵਾਨ ਪ੍ਰਬੰਧਕ ਕਮੇਟੀ ਦਾ ਸਿਰਪਾਓ ਪਾਕੇ ਕੀਤਾ ਗਿਆ ਸਨਮਾਨਿਤ, ਨਾਲ ਹੀ ਆਈ ਹੋਈ ਸੰਗਤ ਨੂੰ ਬਿਸਕੁੱਟ ਪ੍ਰਸਾਦ ਦੇ ਰੂਪ ਵਿੱਚ ਵੰਡੇ ਗਏ।
ਬਲਵੀਰ ਖਾਨ ਨੇ ਦੱਸਿਆ ਕਿ ਹਰੇਕ ਧਰਮ ਸਾਨੂੰ ਸਾਰਿਆਂ ਨੂੰ ਪ੍ਰੇਮ ਪਿਆਰ ਅਤੇ ਇਨਸਾਨੀਅਤ ਦਾ ਪਾਠ ਪੜਾਉਂਦੇ ਹਨ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਅਤੇ ਪਿਆਰ ਨਾਲ ਰਹਿ ਕੇ ਗੁਰੂਆਂ ਪੀਰਾਂ ਦੇ ਸ਼ਹੀਦੀ ਅਤੇ ਜਨਮ ਦਿਨ ਗੁਰਪੁਰਬ ਸਾਂਝੇ ਤੌਰ ਤੇ ਮਨਾਉਣੇ ਚਾਹੀਦੇ ਹਨ। ਸਾਰੇ ਹੀ ਧਰਮ ਸਾਨੂੰ ਏਕਤਾ ਅਤੇ ਪਿਆਰ ਦਾ ਸੁਨੇਹਾ ਦਿੰਦੇ ਹਨ।