ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 80ਵੇਂ ਸਥਾਪਨਾ ਦਿਵਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਸਮਾਗਮ
ਚੰਡੀਗੜ੍ਹ : ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 80 ਵੇਂ ਸਥਾਪਨਾ ਦਿਵਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਸਮਾਗਮ ਕੀਤਾ ਜੋ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਅਗਵਾਈ ਵਿੱਚ ਕੀਤਾ ਗਿਆ । ਜਿਸ ਵਿੱਚ ਵੱਖ- ਵੱਖ ਸ਼ਹਿਰਾਂ ਤੋਂ ਫੈਡਰੇਸ਼ਨ ਦੇ ਮੋਜੂਦਾ ਅਤੇ ਪੁਰਾਣੇ ਆਗੂਆਂ ਨੇ ਹਿੱਸਾ ਲਿਆ । ਅਰਦਾਸ ਤੋਂ ਪਹਿਲਾਂ ਫੈਡਰੇਸ਼ਨ ਦੇ ਸਰਪ੍ਰਸਤ ਸ :ਕਰਨੈਲ ਸਿੰਘ ਪੀਰਮੁਹੰਮਦ ਦੀ ਸਹਿਮਤੀ ਨਾਲ ਫੈਡਰੇਸ਼ਨ ਪ੍ਰਧਾਨ ਐਡਵੋਕੇਟ ਢੀਂਗਰਾ ਵੱਲੋਂ ਪੰਜ ਮਤੇ ਪਾਸ ਕੀਤੇ ਗਏ ਜਿਸ ਦਾ ਸਿੱਧਾ ਸੰਬੰਧ ਸਿੱਖਾਂ ਅਤੇ ਪੰਜਾਬ ਨਾਲ ਹੈ।
ਮਤਾ 1 : ਪੰਜਾਬ ਵਿੱਚ ਮੋਜੂਦ ਸਾਰੇ ਵਿਦਿਅਕ ਅਦਾਰੇ ਸਰਕਾਰੀ , ਗੈਰ ਸਰਕਾਰੀ , ਸਕੂਲ , ਕਾਲਜ , ਯੂਨਿਵਰਸਟੀਆਂ ਵਿੱਚ 100% ਅਧਿਆਪਕ / ਪ੍ਰੋਫੈਸਰ ਪੰਜਾਬੀ ਹੋਣ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸਰਕਾਰ ਕਾਨੂੰਨ ਬਣਾਵੇ , ਕਿਉਂਕਿ ਸਾਜਿਸ਼ ਅਧੀਨ ਯੋਜਨਾਬੱਧ ਤਰੀਕੇ ਨਾਲ ਗੈਰ ਪੰਜਾਬੀ ਅਧਿਆਪਕ ਰੱਖੇ ਜਾਂ ਰਹੇ ਹਨ , ਜੋ ਪੰਜਾਬ ਦੇ ਵਿਦਾਅਰਥੀਆਂ ਨੂੰ ਮਾਨਸਿਕ ਤਰੀਕੇ ਨਾਲ ਪੰਜਾਬ ਤੋਂ ਦੂਰ ਜਾਣ , ਪੰਜਾਬੀ ਨਾ ਬੋਲਣ ਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਕਰ ਰਹੇ ਹਨ ।
ਮਤਾ : 2 ਪੰਜਾਬ ਵਿੱਚ ਗੈਰ ਪੰਜਾਬੀਆਂ ਤੇ ਜ਼ਮੀਨ -ਜਾਇਦਾਦ ਖ੍ਰੀਦਣ ਤੇ ਰੋਕ ਲਗਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਤਾਂ ਜੋ ਪੰਜਾਬ ਦੀ ਭਾਸ਼ਾਈ ਵਿਭਿੰਨਤਾ ਨੂੰ ਬਰਕਾਰ ਰੱਖਿਆ ਜਾ ਸਕੇ । ਜਿਸ ਤਰਾਂ ਹਿਮਾਚਲ , ਰਾਜਸਥਾਨ ਤੇ ਉਤਰਾਖੰਡ ਵੱਲੋਂ ਸੂਬੇ ਤੋਂ ਬਾਹਰਲੇ ਲੋਕਾਂ ਤੇ ਜ਼ਮੀਨ ਖ੍ਰੀਦਣ ਤੇ ਪਾਬੰਦੀ ਲਗਾਈ ਗਈ ਹੈ ।
ਮਤਾ : 3 ਕੇਂਦਰ ਵੱਲੋਂ ਨਵੇਂ ਬਣਾਏ ਕਾਨੂੰਨ ਬੀ. ਐਨ. ਐਸ ਦੀ ਧਾਰਾ 298,299 ਵਿੱਚ ਸੋਧ ਦੀ ਮੰਗ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ/ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ , ਕਰਨ ਵਾਲੇ ਨੂੰ ਮੌਤ ਦੀ ਸਜ਼ਾ ਜਾਂ ਘੱਟੋ -ਘੱਟ ਉਮਰ ਕੈਦ ਤੈਅ ਕੀਤੀ ਜਾਵੇ । ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਈ ਦਾ ਸਕੇ ।
ਮਤਾ 4 : ਸ਼੍ਰੋਮਣੀ ਕਮੇਟੀ ਆਪਣੇ ਬਜਟ ਦਾ 20 % ਪੈਸਾ ਗਰੀਬ ਸਿੱਖਾਂ ਦੇ ਇਲਾਜ , ਸਿੱਖਿਆ ਤੇ ਖਰਚ ਕਰਨ ਨੂੰ ਯਕੀਨੀ ਬਣਾਵੇ , ਤੇ ਇਸ ਲਈ ਜ਼ਿਲਾ ਪੱਧਰ ਤੱਕ ਦਫ਼ਤਰ ਖੋਲੇ ਜਾਣ ਤਾਂ ਜੋ ਪੰਜਾਬ ਵਿੱਚ ਵੱਧ ਰਹੇ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ ਜੋ ਕਿ ਲਾਲਚ ਅਤੇ ਝੂਠੇ ਚਮਤਕਾਰ ਰਾਹੀਂ ਗਰੀਬ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ ।
ਮਤਾ : 5 ਫੈਡਰੇਸ਼ਨ ਵੱਲੋਂ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣ ਲਈ ਅਪੀਲ ਕੀਤੀ ਕਿ 10 ਕਿੱਲਿਆਂ ਵਾਲੇ ਜਿੰਮੀਦਾਰ ਜਾਂ ਐਨ .ਆਰ. ਆਈ ਘੱਟੋ -ਘੱਟ 1 ਕਿੱਲੇ ਵਿੱਚ ਜੰਗਲ ਲਗਾਉਣ ਤੇ ਛੋਟੇ ਕਿਸਾਨ ਮੋਟਰ ਤੇ ਪੰਜ ਰੁੱਖ ਲ਼ਗਾਉਣ , ਤੇ ਇਸ ਮੁਹਿੰਮ ਦੀ ਸ਼ੁਰੁਆਤ ਗੁਰੂ ਨਾਨਕ ਦੇਵ ਜੀ ਦੇ ਆ ਰਹੇ 555 ਵੇਂ ਪ੍ਰਕਾਸ਼ ਪੁਰਬ ਤੇ ਕਰਨ ਦਾ ਐਲਾਨ ਕੀਤਾ ਤੇ ਇਸ ਦੀ ਪੂਰਤੀ ਲਈ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਕਿਸਾਨਾਂ ਨੂੰ ਆਦੇਸ਼ ਦੇਣ ਤਾਂ ਜੋ ਗੁਰੂਆਂ ਦੀ ਧਰਤੀ ਨੂੰ ਮਾਰੂਥਲ ਬਣਨ ਤੋਂ ਬਚਾਇਆ ਜਾ ਸਕੇ ।
ਇਸ ਮੋਕੇ ਜਗਰੂਪ ਸਿੰਘ ਚੀਮਾ , ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ , ਗੁਰਮੁੱਖ ਸਿੰਘ ਸੰਧੂ , ਪ੍ਰਭਜੋਤ ਸਿੰਘ ਫਰੀਦਕੋਟ , ਗੁਰਨਾਮ ਸਿੰਘ, ਗਗਨਦੀਪ ਸਿੰਘ ਰਿਆੜ , ਸੁਖਵਿੰਦਰ ਸਿੰਘ ਪਾਹੜਾ ਵੱਲੋਂ ਉਕਤ ਮਤਿਆਂ ਦੀ ਸ਼ਲਾਘਾ ਕੀਤੀ ਗਈ । ਮਤਿਆਂ ਦੀ ਪ੍ਰਾਪਤੀ ਲਈ ਫੈਡਰੇਸ਼ਨ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਅਰਦਾਸ ਕੀਤੀ ਜਿਸ ਦੀ ਸੇਵਾ ਭਾਈ ਰਣਬੀਰ ਸਿੰਘ ਘੁੱਗ ਵੱਲੋਂ ਨਿਭਾਈ ਗਈ । ਇਸ ਮੌਕੇ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਨੂੰ ਮੰਗ ਪੱਤਰ ਵੀ ਸੋਪਿਆ ਗਿਆ । ਸਮਾਗਮ ਵਿੱਚ ਹਰਜਿੰਦਰ ਸਿੰਘ ਜਿੰਦਾ , ਮਨਜੀਤ ਸਿੰਘ ਕਰਤਾਰਪੁਰ , ਕਮਲਚਰਨਜੀਤ ਸਿੰਘ ਹੈਪੀ , ਦਵਿੰਦਰ ਸਿੰਘ ਸੰਤ ਸਿਪਾਹੀ , ਹਰਦੀਪ ਸਿੰਘ ਜਲਾਲ, ਲਵਪ੍ਰੀਤ ਸਿੰਘ ਬਟਾਲਾ, ਜਤਿੰਦਰ ਸਿੰਘ ਮਝੈਲ , ਗੁਰਸ਼ਰਨ ਸਿੰਘ ਗਿੱਲ , ਪਰਮਜੀਤ ਸਿੰਘ ਸੰਧੂ , ਪਰਮਜੀਤ ਸਿੰਘ ਤਨੇਲ , ਗਗਨਦੀਪ ਸਿੰਘ ਨਾਗੀ, ਬਲਦੇਵ ਸਿੰਘ , ਐਡਵੋਕੇਟ ਜਸਬੀਰ ਸਿੰਘ , ਅਵਨਿੰਦਰ ਸਿੰਘ ਪਟਿਆਲਾ ,ਕੁਲਦੀਪ ਸਿੰਘ ਕੁੱਕੂ , ਗੁਰਵਿੰਦਰ ਸਿੰਘ , ਗੁਰਪ੍ਰੀਤ ਸਿੰਘ ਜੋਹਲ ,ਹਰਦੀਪ ਸਿੰਘ ਜਲਾਲ , ਗੁਰਪ੍ਰੀਤ ਸਿੰਘ ,ਸਤਿੰਦਰ ਸਿੰਘ ਪਾਲੀ , ਸਮੇਤ ਵੱਡੀ ਗਿਣਤੀ ਵਿੱਚ ਨੋਜਵਾਨ ਹਾਜਿਰ ਸਨ ।