Visitor:  5530828 Date:  , Nankana Sahib Time :

ਰਾਹੁਲ ਗਾਂਧੀ ਨੇ ਦੇਸ਼ ਅੰਦਰ ਸਿੱਖਾਂ ਅਤੇ ਘੱਟ ਗਿਣਤੀਆਂ ਦੇ ਬਿਆਨੇ ਹਾਲਾਤ: ਰਣਜੀਤ ਕੌਰ/ਬੱਬਰ

ਦੇਸ਼ ਅੰਦਰ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਕਾਰ ਉਤਰਵਾਣੇ, ਦਸਤਾਰਾਂ ਤੇ ਤੰਜ ਕਸਨੇ, ਸੋਸ਼ਲ ਮੀਡੀਆ ਤੇ ਸਿੱਖ ਅਤੇ ਸਿੱਖ ਗੁਰੂਆਂ ਵਿਰੁੱਧ ਕੁਫਰ ਤੋਲਣਾ, ਰੈਲੀਆਂ ਅੰਦਰ ਗੁਰਦੁਆਰਾ ਸਾਹਿਬਾਨਾਂ ਨੂੰ ਨਾਸੂਰ ਦਸਣਾ, ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨ ਤੋੜ ਕੇ ਖੁਰਦ ਬੁਰਦ ਕਰਨੇ, ਇਹ ਸਭ ਚਲ ਰਿਹਾ।

ਨਵੀਂ ਦਿੱਲੀ : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਮਰੀਕਾ 'ਚ ਸਿੱਖ ਧਰਮ 'ਤੇ ਦਿੱਤੇ ਨਾਲ ਸਿਆਸੀ ਖਲਬਲੀ ਮਚਾ ਦਿੱਤੀ ਹੈ। ਭਾਜਪਾ ਨੇ ਇਹ ਮੁੱਦਾ ਚੁੱਕਿਆ ਹੈ ਅਤੇ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਵੀ ਗਰਮ ਹੋ ਗਿਆ ਹੈ। ਰਾਹੁਲ ਗਾਂਧੀ ਨੇ ਵਰਜੀਨੀਆ, ਅਮਰੀਕਾ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਭਾਰਤ ਵਿੱਚ ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਸਿੱਖ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ.? ਕੀ ਸਿੱਖ ਨੂੰ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਗੁਰਦੁਆਰੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਸਿੱਖਾਂ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਅਤੇ ਸਕੱਤਰ ਜਨਰਲ ਸੁਖਵਿੰਦਰ ਸਿੰਘ ਬੱਬਰ ਨੇ ਇਸ ਮਾਮਲੇ 'ਚ ਪ੍ਰਤੀਕਿਰਿਆ ਦੇਂਦਿਆ ਕਿਹਾ ਕਿ ਰਾਹੁਲ ਗਾਂਧੀ ਨੇ ਅਜ ਹਿੰਦੁਸਤਾਨ ਅੰਦਰ ਸਿੱਖਾਂ ਦੇ ਹਾਲਾਤ ਬਿਆਨ ਕੀਤੇ ਹਨ ਜਿਸ ਨੂੰ ਵਿਰੋਧੀ ਜੋ ਕਿ ਭਾਜਪਾ ਦੀ ਮੌਜੂਦਾ ਸਰਕਾਰ ਅੰਦਰ ਹਨ ਸਹਿਣ ਨਹੀਂ ਕਰ ਪਾ ਰਹੇ ਹਨ । ਉਨ੍ਹਾਂ ਕਿਹਾ ਕਿ 1984 ਮਗਰੋਂ ਬਣੇ ਹਾਲਾਤਾਂ ਅੰਦਰ ਤਤਕਾਲੀ ਸਰਕਾਰ ਨੇ ਜੋ ਸਿੱਖਾਂ ਨਾਲ ਕਹਿਰ ਕਮਾਇਆ ਸੀ ਅਜ ਓਸ ਤੋਂ ਵੀ ਅਗੇ ਵਧਦਿਆ ਸਾਡੇ ਗੁਰੂ ਅਸਥਾਨਾਂ ਨੂੰ ਢਾਹੀਆ ਜਾ ਰਿਹਾ ਹੈ ਸਾਡੇ ਤਖਤਾਂ ਨੂੰ ਸਰਕਾਰਾਂ ਅਧੀਨ ਕਰਣ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ । ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਵੱਖਰੀ ਹਰਿਆਣਾ ਕਮੇਟੀ ਬਣਾਉਣੀ, ਤੇ ਇਨ੍ਹਾਂ ਵਿਰੁੱਧ ਜੋ ਅਜ ਰੌਲਾ ਪਾ ਰਹੇ ਹਨ, ਨਾ ਬੋਲਣਾ ਉਨ੍ਹਾਂ ਦੇ ਕਿਰਦਾਰ ਦੱਸ ਰਿਹਾ ਹੈ । ਜਿਕਰਯੋਗ ਹੈ ਕਿ ਦੇਸ਼ ਅੰਦਰ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਕਾਰ ਉਤਰਵਾਣੇ, ਦਸਤਾਰਾਂ ਤੇ ਤੰਜ ਕਸਨੇ, ਸੋਸ਼ਲ ਮੀਡੀਆ ਤੇ ਸਿੱਖ ਅਤੇ ਸਿੱਖ ਗੁਰੂਆਂ ਵਿਰੁੱਧ ਕੁਫਰ ਤੋਲਣਾ, ਰੈਲੀਆਂ ਅੰਦਰ ਗੁਰਦੁਆਰਾ ਸਾਹਿਬਾਨਾਂ ਨੂੰ ਨਾਸੂਰ ਦਸਣਾ, ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨ ਤੋੜ ਕੇ ਖੁਰਦ ਬੁਰਦ ਕਰਨੇ, ਇਹ ਸਭ ਚਲ ਰਿਹਾ ਹੈ। ਸਰਕਾਰਾਂ ਨੇ ਬਦਲਦੇ ਰਹਿਣਾ ਹੈ ਪਰ ਕਿਸੇ ਨੇ ਵੀ ਸਿੱਖਾਂ ਦੀ ਬਾਂਹ ਨਹੀਂ ਫੜਨੀ ਹੈ ਇਸ ਲਈ ਸਾਨੂੰ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਣ ਦੀ ਲੋੜ ਹੈ ਜੋ ਹਰ ਸਮੇਂ ਸਿੱਖ ਮੁਦਿਆਂ ਲਈ ਅਗੇ ਹੋ ਕੇ ਲੜਾਈ ਲੜਦਾ ਹੈ।