ਕਿਸਾਨਾਂ ਨੂੰ 2 ਸਤੰਬਰ ਦੀ ਰੈਲੀ ਲਈ ਚੰਡੀਗੜ੍ਹ ਸੈਕਟਰ 34 ਵਿੱਚ ਗੁਰਦਵਾਰਾ ਸਾਹਮਣੇ ਮਿਲੀ ਜਗ੍ਹਾ
ਚੰਡੀਗੜ੍ਹ : ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਬੇਨਤੀ ਹੈ ਕਿ ਆਪਣੇ ਸਾਧਨਾਂ 'ਤੇ 11 ਵਜੇ ਰੈਲ਼ੀ ਵਾਲੀ ਥਾਂ 'ਤੇ ਪਹੁੰਚੋ, ਜਿਸ ਤਰ੍ਹਾਂ ਪਹਿਲਾਂ ਹੀ ਫੈਲਸਾ ਕੀਤਾ ਸੀ ਜੋ ਮਾਝੇ ਮਾਲਵੇ ਵਾਲੇ ਕਿਸਾਨ ਮਿਲਕ ਪਲਾਂਟ ਦਾਰਾ ਸਟੂਡਿਓ ਕੋਲ ਆਉਣਗੇ, ਦੂਜੇ ਜੱਥੇ ਮੋਹਾਲੀ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਸਾਹਮਣੇ ਇੱਕਠੈ ਹੋਣਗੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 2 ਤਰੀਕ ਨੂੰ ਰੈਲੀ ਕਰਨ ਲਈ ਚੰਡੀਗੜ੍ਹ ਦੇ ਸੈਕਟਰ 34 ਵਿੱਚ ਗੁਰਦਵਾਰਾ ਸਾਹਮਣੇ ਜਗ੍ਹਾ ਮਿਲ ਗਈ ਹੈ ਅਤੇ ਸਾਰਿਆਂ ਨੇ ਅਖ਼ੀਰ ਉਥੇ ਇਕੱਠੇ ਹੋਣਾ ਹੈ। ਰਾਜੇਵਾਲ ਨੇ ਕਿਹਾ ਕਿ ਆਓ ਇਕੱਠੇ ਹੋਵੋ ਤਾਂ ਜੋ ਪੰਜਾਬ ਸਰਕਾਰ ਕੋਲ ਆਪਣੀ ਗਲ ਰੱਖ ਸਕੀਏ ਤਾਂਹੀ ਵਿਧਾਨ ਸਭਾ ਵਿਚ ਕਿਸਾਨੀ ਮਸਲੇ ਚੁੱਕੇ ਜਾ ਸਕਣਗੇ।