ਨਨਕਾਣਾ ਸਾਹਿਬ 'ਚ ਈਦ ਮਿਲਾਦ-ਉਨ-ਨਬੀ ਦਾ ਦਿਹਾੜਾ ਸਿੱਖ ਸੰਗਤਾਂ ਨੇ ਮੁਸਲਿਮ ਭਾਈਚਾਰੇ ਨਾਲ ਰਲ ਕੇ ਧੂਮਧਾਮ ਨਾਲ ਮਨਾਇਆ
ਨਨਕਾਣਾ ਸਾਹਿਬ: ਹਜ਼ਰਤ ਮੁਹੰਮਦ ਸਲੱਲਾਹੋ ਅਲੈਹਿ ਵਸੱਲਅਮ ਜੀ ਦੇ ਆਗਮਨ ਪੁਰਬ ਜਨਮ ਦਿਹਾੜੇ 'ਤੇ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਵੱਡਾ ਜਲੂਸ ਦੇਸ਼ ਦੇ ਦੂਜੇ ਸ਼ਹਿਰਾਂ ਦੀ ਤਰ੍ਹਾਂ ਨਨਕਾਣਾ ਸਾਹਿਬ ਵਿਖੇ ਵੀ ਕੱਢਿਆ ਗਿਆ। ਜਿਸ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਸ਼ਿਰਕਤ ਕੀਤੀ। ਜਲੂਸ ਦੇ ਗੁਰਦੁਆਰਾ ਜਨਮ ਅਸਥਾਨ ਦੇ ਸਾਹਮਣੇ ਪਹੁੰਚਣ ਤੇ ਸਿੱਖ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਅਤੇ ਹਾਰ ਪਾ ਕੇ ਮੁਸਲਿਮ ਭਾਈਚਾਰੇ ਨੂੰ ਜੀ ਆਇਆਂ ਨੂੰ ਆਖਿਆ ਗਿਆ।
ਈਦ-ਏ-ਮਿਲਾਦ-ਉਨ-ਨਬੀ ਦੇ ਪਾਵਨ ਦਿਹਾੜੇ ਤੇ ਨਨਕਾਣਾ ਸਾਹਿਬ ਦੀਆਂ ਸਿੱਖ ਸੰਗਤ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਲੱਖ-ਲੱਖ ਮੁਬਾਰਕਾਂ.ਦਿੱਤੀਆਂ ਗਈਆਂ। ਗੋਪਾਲ ਸਿੰਘ ਚਾਵਲਾ (ਚੇਅਰਮੈਨ, ਪੰਜਾਬੀ ਸਿੱਖ ਸੰਗਤ ) ਨੇ ਆਪਣੇ ਸੰਦੇਸ਼ ਵਿੱਚ ਕਿਹਾ: -
“ਪੈਗੰਬਰ ਮੁਹੰਮਦ ਸਲੱਲਾਹੋ ਅਲੈਹਿ ਵਸੱਲਅਮ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਮਨਾਏ ਜਾਣ ਵਾਲੇ ਈਦ-ਏ-ਮਿਲਾਦ ਜਾਂ ਮਿਲਾਦ-ਉਨ-ਨਬੀ ਦੇ ਮੌਕੇ ‘ਤੇ ਮੈਂ ਸਾਰੇ ਪਾਕਿਸਤਾਨੀਆ ਨੂੰ, ਵਿਸ਼ੇਸ਼ ਤੌਰ ‘ਤੇ ਆਪਣੇ ਮੁਸਲਿਮ ਭਾਈਆਂ ਅਤੇ ਭੈਣਾਂ ਨੂੰ ਮੁਬਾਰਕਬਾਦ ਦਿੰਦਾ ਹਾਂ।
ਪੈਗੰਬਰ ਮੁਹੰਮਦ ਸਾਹਬ ਨੇ ਦੁਨੀਆ ਨੂੰ ਦਇਆ, ਸਾਦਗੀ ਅਤੇ ਮਾਨਵਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦਾ ਸੰਦੇਸ਼, ਸਾਡੇ ਵਿੱਚੋਂ ਹਰੇਕ ਨੂੰ ਮੇਲ-ਜੋਲ ਅਤੇ ਭਾਈਚਾਰੇ ਦੇ ਮਾਰਗ 'ਤੇ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦਾ ਹੈ।
ਆਓ, ਅਸੀਂ ਸਭ ਮਿਲ ਕੇ, ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਪਰਸਪਰ ਸਦਭਾਵਨਾ ਨਾਲ ਜੀਵਨ ਬਿਤਾਉਂਦੇ ਹੋਏ ਪਾਕਿਸਤਾਨ ਦੀ ਤਰੱਕੀ ਦੇ ਲਈ ਨਿਰੰਤਰ ਪ੍ਰਯਾਸ ਕਰਦੇ ਰਹਿਣ ਦਾ ਸੰਕਲਪ ਕਰੀਏ।” ਮੈਂ ਅਰਦਾਸ ਕਰਦਾ ਹਾਂ ਕਿ ਈਦ-ਏ-ਮਿਲਾਦ-ਉਨ-ਨਬੀ ਦੇ ਪਾਵਨ ਦਿਹਾੜੇ ਦੀਆਂ ਵਿਸ਼ੇਸ਼ ਬਰਕਤਾਂ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ-ਖੇੜੇ ਤੇ ਤੰਦਰੁਸਤੀ ਲਿਆਵੇ।
ਸਿੱਖ ਸੰਗਤਾਂ ਵੱਲੋਂ ਮੁਸਲਿਮ ਭਰਾਵਾਂ ਨੂੰ ਗਲੇ ਲਗਾ ਕੇ ਈਦ-ਏ-ਮਿਲਾਦ-ਉਨ-ਨਬੀ ਦੀ ਵਧਾਈ ਦਿੱਤੀ ਗਈ। ਇਸ ਮੌਕੇ ਤੇ ਕਪਿਲਰਾਜ ਸਿੰਘ, ਮਦਨ ਸਿੰਘ (ਲੈਕਚਰਾਰ ਪੰਜਾਬੀ), ਮਾਸਟਰ ਬਲਵੰਤ ਸਿੰਘ, ਕਿਰਪਾ ਸਿੰਘ, ਦਇਆਲ ਸਿੰਘ, ਸੁਰਜੀਤ ਸਿੰਘ, ਆਦਿ ਸ਼ਾਮਲ ਸਨ।