Visitor:  5362129 Date:  , Nankana Sahib Time :

World Heart Day 2023: ਵਿਸ਼ਵ ਦਿਲ ਦਿਵਸ ਦਾ ਇਤਿਹਾਸ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼

World Heart Day: ਵਿਸ਼ਵ ਦਿਲ ਦਿਵਸ ਹਰ ਸਾਲ ਸਤੰਬਰ ਮਹੀਨੇ 'ਚ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 'Use Heart, Know Heart is Open-Ended' ਥੀਮ 'ਤੇ ਮਨਾਇਆ ਜਾ ਰਿਹਾ ਹੈ। ਇਸ ਥੀਮ ਦਾ ਉਦੇਸ਼ ਆਪਣੇ ਦਿਲ ਨੂੰ ਖੁਦ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰਨਾ ਹੈ।

ਨਨਕਾਣਾ ਸਾਹਿਬ: ਦਿਲ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ 'ਚੋਂ ਇੱਕ ਹੈ। ਇਸ ਨਾਲ ਪੂਰਾ ਸਰੀਰ ਕੰਮ ਕਰਦਾ ਹੈ। ਜੇਕਰ ਅਸੀਂ ਦਿਲ ਨਾਲ ਜੁੜੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ, ਤਾਂ ਇਸਦਾ ਅਸਰ ਸਾਡੀ ਪੂਰੀ ਸਿਹਤ 'ਤੇ ਪੈਂਦਾ ਹੈ| ਇਸ ਲਈ ਦਿਲ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਭੋਜਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ | ਅੱਜ ਦੇ ਸਮੇਂ 'ਚ ਘਟ ਉਮਰ ਦੇ ਲੋਕ ਵੀ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਕੋਸ਼ਿਸ਼ਾਂ ਕੀਤੀਆ ਜਾਣ।

ਵਿਸ਼ਵ ਦਿਲ ਦਿਵਸ ਦਾ ਉਦੇਸ਼: ਵਿਸ਼ਵ ਦਿਲ ਦਿਵਸ ਦਾ ਉਦੇਸ਼ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ | WHE ਨੇ ਅੱਜ ਦੇ ਦਿਨ ਵਿਸ਼ਵ ਜਨਸੰਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਦਿਲ ਨਾਲ ਜੁੜੇ ਮੁੱਦੇ ਅਤੇ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਇਸ ਦਿਨ ਦੀ ਸਥਾਪਨਾ ਕੀਤੀ ਸੀ।

ਵਿਸ਼ਵ ਦਿਲ ਦਿਵਸ ਕਿਉ ਮਨਾਇਆ ਜਾਂਦਾ ਹੈ: ਵਿਸ਼ਵ ਦਿਲ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਦਿਲ ਦੇ ਦੌਰੇ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ 'ਚ ਜਾਣਕਾਰੀ ਦੀ ਘਾਟ ਹੈ। ਗੈਰ ਸਿਹਤਮੰਦ ਭੋਜਨ ਖਾਣ ਦੀ ਆਦਤ ਅਤੇ ਗਲਤ ਜੀਵਨਸ਼ੈਲੀ ਕਾਰਨ ਹਰ ਉਮਰ ਦੇ ਲੋਕ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਦਿਲ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ |

ਵਿਸ਼ਵ ਦਿਲ ਦਿਵਸ 2023 ਦਾ ਥੀਮ: ਇਸ ਸਾਲ ਵਿਸ਼ਵ ਦਿਲ ਦਿਵਸ Use Heart, Know Heart is Open-Ended' ਥੀਮ 'ਤੇ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਆਪਣੇ ਦਿਲ ਨੂੰ ਖ਼ੁਦ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰਨਾ ਹੈ।