Visitor:  5301164 Date:  , Nankana Sahib Time :

13 ਅਗਸਤ 1986 : ਬਰਸੀ ਤੇ ਵਿਸ਼ੇਸ਼ - ਸਿਰਦਾਰ ਕਪੂਰ ਸਿੰਘ ਦਾ ਜੀਵਨ, ਲਿਖਤ ਅਤੇ ਸਿਆਸੀ ਘੋਲ

ਸਿਰਦਾਰ ਕਪੂਰ ਸਿੰਘ ਜੀ ਦਾ ਜਨਮ 2 ਮਾਰਚ, 1909 ਨੂੰ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿਖੇ, ਸਰਦਾਰ ਦੀਦਾਰ ਸਿੰਘ ਧਾਲੀਵਾਲ ਅਤੇ ਮਾਤਾ ਹਰਨਾਮ ਕੌਰ ਦੇ ਗ੍ਰਹਿ ਵਿਖੇ ਹੋਇਆ। ਬਾਅਦ ਵਿਚ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ। ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਫਸਟ ਕਲਾਸ ਕਰਣ ਮਗਰੋਂ ਉਚੇਰੀ ਸਿੱਖਿਆ ਲਈ ਆਪ ਕੈਂਬਰਿਜ਼ ਯੂਨੀਵਰਸਿਟੀ, ਇੰਗਲੈਂਡ ਚਲੇ ਗਏ।ਕੈਂਬਰਿਜ਼ ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਦੀ ਲਿਆਕਤ ਅਤੇ ਉਨ੍ਹਾਂ ਦੀ ਸਖਸ਼ੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਿਰਦਾਰ ਸਾਹਿਬ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣਾਉਣ ਦੀ ਪੇਸ਼ਕਸ਼ ਤਕ ਕਰ ਦਿੱਤੀ। ਪਰ ਸਿਰਦਾਰ ਸਾਹਿਬ ਨੇ ਪੰਜਾਬ ਵਾਪਸ ਪਰਤ ਕੇ, ਆਪਣੇ ਲੋਕਾਂ ਵਿੱਚ ਵਿਚਰ ਕੇ ਇਨ੍ਹਾਂ ਦੀ ਸੇਵਾ ਕਰਣ ਨੂੰ ਹੀ ਤਰਜ਼ੀਹ ਦਿੱਤੀ। ਇਸੇ ਦੌਰਾਨ ਆਪ ਨੇ ਇੰਡੀਅਨ ਐਡਮਨਿਸਟਰੇਸ਼ਨ ਸਰਵਿਸੱਸ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਬਤੌਰ ਡਿਪਟੀ ਕਮਿਸ਼ਨਰ ਦੇ ਪ੍ਰਸ਼ਾਸਨਕ ਸੇਵਾ ਸ਼ੁਰੂ ਕਰ ਦਿੱਤੀ, ਜਿਸ ਨੂੰ ਆਪ ਨੇ ਪੂਰੀ ਤਨਦੇਹੀ ਅਤੇ ਬੜੀ ਇਮਾਨਦਾਰੀ ਨਾਲ ਨਿਭਾਇਆ।

ਜਦੋਂ ਆਪ ਜੀ ਦੀ ਪੂਰੀ ਪ੍ਰਸ਼ਾਸਕ ਨੌਕਰੀ ਦੀ ਜ਼ੁਮੇਵਾਰੀ ਤੇ ਝਾਤ ਮਾਰਦੇ ਹਾਂ ਤਾਂ ਸਿਰਦਾਰ ਸਾਹਿਬ ਦੀ ਸਖਸ਼ੀਅਤ ਹੋਰ ਵੀ ਨਿਖਰ ਕੇ ਸਾਹਮਣੇ ਆਉਂਦੀ ਹੈ।ਆਪਣੇ ਆਈ ਸੀ ਐਸ ਅਧਿਕਾਰੀ ਦੇ ਕਾਰਜਕਾਲ ਦੌਰਾਨ, ਸਿਰਦਾਰ ਕਪੂਰ ਸਿੰਘ ਨੇ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਨੂੰ ਕਦੇ ਤਰਜੀਹ ਨਹੀਂ ਦਿੱਤੀ ਸਗੋਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਆਪ ਆਪਣੀਆਂ ਜ਼ਿੰਮੇਵਾਰੀਆਂ ਸਾਰਥਕ ਢੰਗ ਨਾਲ ਨਿੱਭਾਂਦੇ ਚਲੇ ਗਏ। ਆਪ ਨੇ ਕਰੀਬਨ ਪੰਦਰਾਂ ਵਰ੍ਹੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਈ। ਆਪ ਜੀ ਦੇ ਕਾਰਜਕਾਲ ਦੁਰਾਨ ਵਾਪਰੀਆਂ ਕੁਝ ਘਟਨਾਵਾਂ ਸਿਰਦਾਰ ਕਪੂਰ ਸਿੰਘ ਦੀ ਇਮਾਨਦਾਰੀ ਦੀ ਗਵਾਹੀ ਭਰਦੀਆਂ ਹਨ। ਅਸੀਂ ਇਥੇ 1962 ਦੀਆਂ ਸੰਸਦੀ ਚੋਣਾਂ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਪਰਚੇ ਵਿਚੋਂ ਹਵਾਲਾ ਦਿੰਦੇ ਹਾਂ।

ਸਾਲ 1939 ਦੇ ਦੋਰਾਨ ਜਦੋਂ ਆਪ ਗੁਜਰਾਤ (ਇਹ ਗੁਜਰਾਤ ਹੁਣ ਪਾਕਿਸਤਾਨ ਵਾਲੇ ਪਾਸੇ ਹੈ) ਵਿੱਖੇ ਡਿਪਟੀ ਕਮਿਸ਼ਨਰ ਸਨ ਉਸ ਵਕਤ ਪਿੰਡ ਆਹਲਾ ਵਿਖੇ ਕੁਝ ਨਿਹੰਗ ਸਿੰਘਾ ਨੂੰ ਕਤਲ ਕਰ ਦਿੱਤਾ ਗਿਆ। ਸਿਰਦਾਰ ਕਪੂਰ ਸਿੰਘ ਨੇ ਬਤੋਰ ਡਿਪਟੀ ਕਮਿਸ਼ਨਰ ਦੇ ਇਸ ਕੇਸ ਨੂੰ ਸੰਭਾਲਿਆ ਅਤੇ ਉਸ ਵਕਤ ਦੇ ਇੱਕ ਅਸਰ ਰਸੂਖ਼ ਵਾਲੇ ਮੁਸਲਮਾਨ ਚੌਧਰੀ ਸਰ ਉਮਰ ਹਯਾਤ ਖ਼ਾਨ ਟਿਵਾਣਾ ਵਰਗੇ ਮੋਹਤਬਰ ਨੂੰ ਸਰੇਆਮ ਚੁਣੌਤੀ ਦਿੱਤੀ।

1944 ਸਾਲ ਦੇ ਦੋਰਾਨ, ਗੁੜਗਾਓਂ ਵਿੱਖੇ 2200 ਗਾਵਾਂ ਕਤਲ ਕਰਨ ਕਾਰਣ ਆਪਸੀ ਭੜਕਾਹਟ ਕਾਰਣ ਤਨਾਉ ਭਰਪੂਰ ਮਾਹੌਲ ਨੂੰ ਜਿਸ ਸਿਆਣਪ ਦੇ ਨਾਲ ਆਪ ਨੇ ਕੰਟਰੋਲ ਕੀਤਾ ਉਸ ਨੂੰ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਗਏ।ਫੇਰ ਅਗਲੇ ਸਾਲ 1945 ਚ , ਫਾਰੂਕ ਨਗਰ ਵਿਖੇ 20 ਮੁਸਲਮਾਨ ਕਸਾਈ ਕਤਲ ਹੋ ਗਏ ਤਾਂ ਯੂਨੀਅਨਿਸਟ ਸਰਕਾਰ ਨੇ ਹਰ ਇਕ ਮਾਰੇ ਗਏ ਮੁਸਲਮਾਨ ਦੇ ਲਈ ਦੋ ਹਿੰਦੂਆਂ ਨੂੰ ਸੋਧਣ ਦਾ ਸੰਕਲਪ ਲਿਆ। ਸਿਰਦਾਰ ਕਪੂਰ ਸਿੰਘ ਨੇ ਇਕੱਲੇ ਇਕੱਲੇ ਹਿੰਦੂ ਨੂੰ ਬਚਾਉਣ ਦੇ ਲਈ ਯੂਨੀਅਨਿਸਟ ਸਰਕਾਰ ਦਾ ਸਾਹਮਣਾ ਕੀਤਾ ਅਤੇ ਸਾਰੇ ਹਿੰਦੂਆਂ ਨੂੰ ਬਚਾਇਆ।

1942 ਵਿਚ ਜਦੋਂ ਆਪ ਕਰਨਾਲ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਦੀ ਸੇਵਾ ਨਿਭਾਅ ਰਹੇ ਸਨ, ਉਸ ਵਕਤ ਦੇਸ਼ ਦੀ ਆਜ਼ਾਦੀ ਦੀ ਲਹਿਰ ਪੂਰੇ ਜੋਬਨ' ਤੇ ਸੀ। ਉਸ ਵਕਤ ਸੇਵਾ ਗ੍ਰਾਮ ਵਿਖੇ ਮਹਾਤਮਾ ਗਾਂਧੀ ਦੇ ਕਾਂਗਰਸੀ ਚੇਲਿਆਂ ਅਤੇ ਸਰਕਾਰ ਵਿਚਾਲੇ ਤਕਰਾਰ ਨੂੰ ਸਿਰਦਾਰ ਸਾਹਿਬ ਨੇ ਆਪਣੀ ਸਿਆਣਪ ਦੇ ਨਾਲ ਨਾ ਸਿਰਫ ਹਲ ਹੀ ਕੀਤਾ ਸਗੋਂ ਸਰਕਾਰ ਵਲੋਂ ਕਾਂਗਰਸੀਆਂ 'ਤੇ ਫਾਇਰਿੰਗ ਵੀ ਨਹੀਂ ਹੋਣ ਦਿੱਤੀ।

1940ਵਿਆਂ ਦਾ ਦੌਰ ਉਹ ਦੌਰ ਸੀ ਜਦੋਂ ਹਿੰਦੂਸਤਾਨ ਦੀ ਆਜ਼ਾਦੀ ਦੀ ਲਹਿਰ ਕਾਫੀ ਜ਼ੋਰ ਪਕੜ ਚੁੱਕੀ ਸੀ ਅਤੇ ਜ਼ੋਰ ਪਕੜ ਚੁੱਕੀ ਸੀ ਪਾਕਿਸਤਾਨ ਦੀ ਮੰਗ ਵੀ। ਹਿੰਦੁਸਤਾਨ ਉਸ ਵਕਤ ਇੱਕ ਸੀ ਪਰ ਨਹਿਰੂ-ਗਾਂਧੀ ਦਾ ਨਿਸ਼ਾਨਾ ਹਿੰਦੂ ਰਾਸ਼ਟਰ ਪ੍ਰਤੀ ਸਪਸ਼ਟ ਸੀ ਅਤੇ ਦੂਜੇ ਪਾਸੇ ਕਾਇਦੇ ਆਜ਼ਮ ਮਹੁਮੰਦ ਅਲੀ ਜਿਨਾਹ ਵੀ ਪਾਕਿਸਤਾਨ ਦੇ ਨਿਸ਼ਾਨੇ ਦੇ ਨਾਲ ਮੁਸਲਿਮ ਸਟੇਟ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਸਨ ਅਤੇ ਉਨ੍ਹਾਂ ਦੀ ਕੌਮ ਵੀ ਉਨ੍ਹਾਂ ਦੇ ਪਿੱਛੇ ਸੀ ਪਰ ਸਿੱਖ ਕਦੇ ਵੀ ਕਿਸੇ ਵੀ ਨਿਸ਼ਾਨੇ ਦੇ ਲਈ ਖਾਸ ਕਰਕੇ ਖਾਲਸਾ ਸਟੇਟ ਦੇ ਲਈ ਕਦੇ ਵੀ ਸਪਸ਼ਟ ਨਹੀਂ ਹੋਏ। ਮਾਸਟਰ ਤਾਰਾ ਸਿੰਘ ਵਰਗੇ ਸਿੱਖ ਲੀਡਰ ਜਿੱਥੇ ਹਿੰਦੂਸਤਾਨ ਦੇ ਹੀ ਦੋ ਟੁਕੜੇ ਜਾਂ ਹਿੰਦੂਸਤਾਨ ਦੀ ਵੰਡ ਨਾ ਹੋਵੇ, ਦੇ ਆਸ਼ੇ ਨਾਲ ਪਾਕਿਸਤਾਨ ਬਣਾਏ ਜਾਣ ਦੇ ਖਿਲਾਫ਼ ਸਨ ਉਥੇ ਉਹ ਖਾਲਸਾ ਰਾਜ ਪ੍ਰਤੀ ਕਦੇ ਵੀ ਸਪਸ਼ਟ ਨਾ ਹੋ ਸਕੇ, ਦੂਜੇ ਪਾਸੇ ਕਾਂਗਰਸੀ ਸਿੱਖਾਂ ਦੀ ਜੇ ਗਲ ਕਰੀਏ ਤਾਂ ਬਲਦੇਵ ਸਿੰਘ ਵਰਗਿਆਂ ਨੇ ਇੰਗਲੈਂਡ ਵਿੱਚ ਉਸ ਵਕਤ ਦੇ ਪ੍ਰਾਇੰਮ ਮਨਿਸਟਰ ਮਿਸਟਰ ਚਰਚਲ ਵਲੋਂ ਖਾਲਸਾ ਰਾਜੇ ਦੇ ਮੁੱਦੇ ਉਤੇ ਇਹ ਕਹਿ ਕੇ ਗਲ ਕਰਣ ਤੋ ਇਨਕਾਰ ਕਰ ਦਿੱਤਾ ਕੇ ਅਸੀਂ ਜੋ ਲੈਣਾ ਹੈ ਆਪਣੇ ਹਿੰਦੂ ਭਰਾਵਾਂ ਕੋਲੋਂ ਲੈ ਲਵਾਂ ਗੇ ਤੁਸੀ ਬਸ ਸਾਡਾ ਦੇਸ਼ ਆਜ਼ਾਦ ਕਰ ਦਿਓ। ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਗੱਲ ਨੂੰ ਕੈਸ਼ ਕਰਵਾਉਣ ਵਿੱਚ ਰਤਾ ਦੇਰ ਨਹੀਂ ਲਗਾਈ ਅਤੇ ਦੂਸਰੇ ਦਿਨ ਹੀ ਇਸ ਗੱਲ ਨੂੰ ਲੈਕੇ ਇੰਗਲੈਡ ਵਿੱਚ ਹੀ ਪ੍ਰੈਸ ਕਾਨਫਰੰਸ ਬੁਲਾ ਲਈ ਅਤੇ ਪ੍ਰੈਸ ਦੇ ਸਾਹਮਣੇ ਸਿੱਖਾਂ ਦੀ ਆਜ਼ਾਦੀ ਦੀ ਆਸ ਨੂੰ ਬਲਦੇਵ ਸਿੰਘ ਨੇ ਗਹਿਣੇ ਪਾ ਦਿੱਤਾ।

ਉਸ ਤੋਂ ਬਾਅਦ ਸਿਰਦਾਰ ਸਾਹਿਬ ਲਗਾਤਾਰ ਬ੍ਰਿਟਿਸ਼ ਸਾਮਰਾਜ ਵਲੋਂ ਉਨ੍ਹਾਂ ਦੀਆਂ ਨੀਤੀਆਂ ਤੋਂ,ਅਕਾਲੀ ਲੀਡਰਸ਼ਿਪ ਨੂੰ ਅਗਾਹ ਕਰਦੇ ਰਹੇ ਅਤੇ ਸਮੇਂ ਸਮੇਂ ਸਿਰ ਇਨ੍ਹਾਂ ਅਕਾਲੀ ਲੀਡਰਾਂ ਨੂੰ ਕੌਮ ਲਈ ਕੁਝ ਕਰ ਸਕਣ ਦੇ ਸੁਨੇਹੇ ਪਹੁੰਚਾਂਦੇ ਰਹੇ ਅਤੇ ਉਨ੍ਹਾਂ ਨੇ ਵਕਤ ਦੇ ਰਹਿੰਦਿਆਂ ਵਕਤ ਨੂੰ ਸੰਭਾਲਣ ਦੀ ਸੁਹਿਰਦਤਾ ਭਰਪੂਰ ਗਲ ਇਨ੍ਹਾਂ ਆਕਲੀਆਂ ਨੂੰ ਕਹੀ ਪਰ ਅਕਾਲੀ ਲੀਡਰਸ਼ਿਪ ਆਪਣੀ ਸੋਣੀ ਸੁਤੀ ਰਹੀ।

14 ਅਗਸਤ1947 ਵਾਲੇ ਦਿਨ ਅੰਗਰੇਜ਼ ਹਿੰਦੂਸਤਾਨ ਅਤੇ ਪਾਕਿਸਤਾਨ ਦੀ ਵੰਡ ਕਰ ਕੇ ਵਾਪਸ ਚਲੇ ਗਏ ਅਤੇ ਸਿੱਖ ਹਿੰਦੂਸਤਾਨ ਦੀ ਆਜ਼ਾਦੀ ਨੂੰ ਆਪਣੀ ਆਜ਼ਾਦੀ ਸਮਝ ਕੇ ਭੰਗੜੇ ਪਾਂਦੇ ਰਹੇ।

ਭਾਰਤ ਦੀ ਵੰਡ ਤੋਂ ਬਾਅਦ ਸਿਰਦਾਰ ਸਾਹਿਬ ਨੂੰ ਉਸ ਵਕਤ ਦੇ ਅਣਵੰਡੇ ਪੰਜਾਬ ਦੇ ਜ਼ਿਲਾ ਕਾਂਗੜਾ ਵਿੱਖੇ ਡਿਪਟੀ ਕਮਿਸ਼ਨਰ ਲਗਾ ਦਿੱਤਾ ਗਿਆ। ਇੱਥੇ ਇਹ ਗਲ ਲਿਖਣੀ ਯੋਗ ਹੋਵੇ ਗੀ ਕਿ ਅਗਰ ਉਸ ਵਕਤ ਸਰਦਾਰ ਸਾਹਿਬ ਵਰਗਾ ਸਿੱਖ ਡਿਪਟੀ ਕਮਿਸ਼ਨਰ ਨਾ ਹੁੰਦਾ ਤਾਂ ਸਾਨੂੰ ਪਤਾ ਹੀ ਨਾ ਲਗਦਾ ਕੇ ਆਜ਼ਾਦ ਹਿੰਦੂਸਤਾਨ ਦੇ ਕਾਂਗਰਸੀਆਂ ਦੀ ਸੋਚ ਸਿੱਖਾਂ ਬਾਰੇ ਕੀ ਹੈ।

10 ਅਕਤੂਬਰ, 1947 ਨੂੰ, ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਅਤੇ ਗਵਰਨਰ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਵਲੋਂ ਇਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਵਿੱਚ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਐਲਾਨ ਕੇ ਹਿੰਦੂ ਸਾਮਰਾਜ ਨੇ ਸਿੱਖਾਂ ਪ੍ਰਤੀ ਆਪਣੀ ਮਾਨਸਕਤਾ ਜਗ ਜਾਹਿਰ ਕਰ ਦਿੱਤੀ। ਇਹ ਸਰਕੂਲਰ ਦੇਸ਼ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਗਿਆ, ਜ਼ਾਹਿਰ ਹੈ ਕਿ ਇਹ ਸਰਕੂਲਰ ਸਿਰਦਾਰ ਸਾਹਿਬ ਦੀ ਵੀ ਟੇਬਲ ਤੇ ਪੂਜਾ,ਤਾਂ ਸਿਰਦਾਰ ਕਪੂਰ ਸਿੰਘ ਸਾਹਿਬ ਨੇ ਡੱਟ ਕੇ ਇਸ ਸਰਕੂਲਰ ਦਾ ਵਿਰੋਧ ਕੀਤਾ ਅਤੇ ਇਸ ਸਰਕੂਲਰ ਨੂੰ ਲੈਕੇ ਆਪ ਮਾਸਟਰ ਤਾਰਾ ਸਿੰਘ ਹੁਣਾਂ ਪਾਸ ਪੁੱਜੇ।ਇਸ ਵਿਰੋਧ ਦਾ ਆਪ ਨੂੰ ਇਸ ਕਦਰ ਇਵਜਾਨਾ ਭੁਗਤਣਾ ਪਿਆ ਕਿ ਆਪ ਨੂੰ ਝੂਠੇ ਕੇਸ ਵਿੱਚ ਫਸਾ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਸਿਰਦਾਰ ਸਾਹਿਬ ਦੀ ਆਪਣੀ ਲਿਖਤ ਮੁਤਾਬਿਕ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ,ਇਸ ਵਿਚ ਖੁਦ ਆਪਣਾ ਫਿਰਕੂ ਰੋਲ ਅਦਾ ਕਰਦਿਆਂ ਇਹ ਕਾਰਾ ਕਰਵਾਇਆ ਸੀ ਅਤੇ ਆਊਟ ਆਫ਼ ਦੀ ਵੇਅ ਜਾ ਕੇ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ। ਸਿਰਦਾਰ ਸਾਹਿਬ ਨੇ ਫੇਰ ਇਸ ਗੈਰ-ਕਾਨੂੰਨੀ ਸਰਕਾਰੀ ਬਰਖਾਸਤਗੀ ਵਾਲੀ ਕਾਰਵਾਈ ਦੇ ਖਿਲਾਫ ਹਾਈਕੋਰਟ ਵਿਖੇ ਕੇਸ ਦਰਜ਼ ਕਰਵਾਇਆ ਪਰ ਇਨਸਾਫ ਕਿੱਥੇ? ਫੇਰ ਆਪ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਤਕ ਖੜਕਾਇਆ ਪਰ ਪੰਡਿਤ ਨਹਿਰੂ ਨੇ ਆਪਣੀ ਸਰਕਾਰ ਦਾ ਇਸਤੇਮਾਲ ਕਰ ਕੇ ਸਿਰਦਾਰ ਸਾਹਿਬ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਇਸ ਗਲ ਦਾ ਸਿਰਦਾਰ ਸਾਹਿਬ ਨੇ ‘ਸਾਚੀ ਸਾਖੀ’ ਵਿੱਚ ਇਓ ਜ਼ਿਕਰ ਕੀਤਾ ਹੈ:

‘ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ। ਗੁਰੂ ਰਾਖਾ ਹੈ ਭਾਈ, ਸਿਖੜੇ ਕਾ।’

ਤਿਕੜੀ ਤੋਂ ਇਥੇ ਸਰਦਾਰ ਸਾਹਿਬ ਦਾ ਇਸ਼ਾਰਾ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ, ਗ੍ਰਹਿ ਮੰਤਰੀ ਵਲਭ ਭਾਈ ਪਟੇਲ ਅਤੇ ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਵੱਲ ਹੈ। ਅਸਲ ਵਿੱਚ ਇਹ ਸਰਕੂਲਰ ਗ੍ਰਹਿ ਮੰਤਰੀ ਵਲਭ ਭਾਈ ਪਟੇਲ ਦੇ ਦਸਤਖਤਾਂ ਹੇਠ ਜਾਰੀ ਹੋਇਆ ਸੀ।

ਜਿਵੇਂ ਹੁੰਦਾ ਹੀ ਹੈ ਕਿ ਸੱਚ ਬੋਲਣ ਦੀ ਸਜਾ ਬਹੁਤ ਵਡੀ ਹੁੰਦੀ ਹੈ ਸਿਰਦਾਰ ਕਪੂਰ ਸਿੰਘ ਸਾਹਿਬ, ਨੂੰ ਵੀ ਸੱਚ ਬੋਲਣ ਦੀ ਸਜ਼ਾ ਮਿਲੀ, ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਇਸ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ਼ ਸਿਰਦਾਰ ਸਾਹਿਬ ਨੇ ਬਕਾਇਦਾ ਪੂਰਾ ਹਕੀ ਜਹਾਦ ਕੀਤਾ। ਪਾਰਲੀਮੈਂਟਰੀਅਨ ਤੋਰ ਤੇ ਆਪਣੀ ਲੜਾਈ ਲੜਨ ਦੇ ਲਈ ਆਪ ਨੇ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ ' ਤੇ ਚੋਣ ਲੜੀ ਅਤੇ ਜਿੱਤੀ ਵੀ। ਪਾਰਲੀਮੈਂਟ ਮੈਂਬਰ ਬਣ ਕੇ ਆਪ ਨੇ ਸਚ,ਹਕ ਅਤੇ ਨਿਆ ਦੇ ਲਈ ਅਤੇ ਆਪਣੇ ਪੰਜਾਬ ਨੂੰ ਇਨਸਾਫ ਦਿਵਾਉਣ ਦੇ ਲਈ ਜੱਦੋਜਹਿਦ ਸ਼ੁਰੂ ਕੀਤੀ। 1962 ਤੋਂ 1964 ਤੱਕ ਆਪਣੇ ਮੈਂਬਰ ਪਾਰਲੀਮੈਂਟ ਦੇ ਕਾਰਜ ਕਾਲ ਦੁਰਾਨ ਪਾਰਲੀਮੈਂਟ ਦੇ ਅੰਦਰ ਆਪ ਨੇ ਅਨੇਕਾਂ ਵਾਰ ਪੰਡਤ ਨਹਿਰੂ ਨੂੰ ਘੇਰ ਕੇ ਵੰਗਾਰਿਆ। ਸਿਰਦਾਰ ਸਾਹਿਬ ਦੀਆਂ ਪਾਰਲੀਮੈਂਟ ਵਿੱਚ ਅਨੇਕਾਂ ਸਪੀਚਾਂ ਇਤਿਹਾਸਕ ਦਸਤਾਵੇਜ਼ ਹੋ ਨਿੱਬੜੀਆਂ। 27 ਮਈ, 1964 ਨੂੰ ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ। 1 ਨਵੰਬਰ, 1966 ਨੂੰ ਪੰਜਾਬ ਪੁਨਰਗਠਨ ਐਕਟ ਦੇ ਤਹਿਤ, ਪੰਜਾਬੀ ਸੂਬਾ ਬਣਾ ਕਿ ਇੱਕ ਵਾਰੀ ਫੇਰ ਪੰਜਾਬ ਦੇ ਤਿੰਨ ਟੁੱਕੜੇ ਕਰ ਦਿੱਤੇ ਗਏ। ਪੰਜਾਬ ਪੁਨਰਗਠਨ ਐਕਟ ਬਣਾਏ ਜਾਣ ਵਾਲੇ ਪੇਸ਼ ਕੀਤੇ ਗਏ ਬਿੱਲ ਦੌਰਾਨ ਬਹਿਸ ਵਿੱਚ ਸਿਰਦਾਰ ਸਾਹਿਬ ਨੇ ਇਸ ਬਿੱਲ ਨੂੰ ‘ਗੰਦਾ ਅੰਡਾ’ ਕਹਿ ਕੇ ਪੰਜਾਬ ਦੀ ਇਸ ਪੰਜਾਬੀ ਸੂਬੇ ਦੇ ਨਾਂ ਨਾਲ ਹੋਣ ਵਾਲੀ ਵੰਡ ਨੂੰ ਮੁੱਢੋਂ ਨਕਾਰ ਦਿੱਤਾ ਸੀ। ਉਸ ਵਕਤ ਭਾਰਤ ਦਾ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਸੀ ਜਿਸ ਦੀ ਕਮਾਨ ਹੇਠ ਇਸ ਬਿੱਲ ਨੂੰ ਐਕਟ ਵਜੋਂ ਮਾਨਤਾ ਦਿੱਤੀ ਗਈ ਸੀ।

ਪਰ ਕੌਮ ਇਥੇ ਵੀ ਇੱਕ ਮੁੱਠ ਇਕ ਜੁੱਟ ਨਾ ਹੋ ਸਕੀ ਅਤੇ ਸਿੱਖ ਕੌਮ ਦੀ ਵਧੇਰੇ ਗਿਣਤੀ ਨੇ ਇਸ ਵਕਤ ਸੰਤ ਫਤਿਹ ਸਿੰਘ ਦਾ ਸਾਥ ਦਿੱਤਾ ਜਦੋਂ ਕਿ ਮਾਸਟਰ ਤਾਰਾ ਸਿੰਘ ਸਿਰਦਾਰ ਸਾਹਿਬ ਦੇ ਨਾਲ ਖੜੇ ਸਨ, ਪਰ ਕੌਮ ਦੀ ਤ੍ਰਾਸਦੀ ਇਹ ਰਹੀ ਕਿ ਸੰਤ ਫਤਹਿ ਸਿੰਘ ਨੇ ਪੰਜਾਬ ਦੇ ਹਿੱਤਾਂ ਦੀ ਪ੍ਰਵਾਹ ਕੀਤੇ ਬਿਨਾਂ ਇਸ ਬਿੱਲ ਦਾ ਸਵਾਗਤ ਕੀਤਾ । ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਦੇ ਅਧੀਨ ਪੰਜਾਬ ਦੇ ਹਕ ਖੋਹੇ ਜਾਣ ਦੇ ਚਲ ਰਿਹੇ ਸਿਲਸਿਲੇ ਨੂੰ ਕਨੂੰਨੀ ਮਾਨਤਾ ਦੇ ਦਿੱਤੀ ਗਈ।ਜਿਸ ਵਿੱਚ ਪੰਜਾਬ ਦੇ ਪਾਣੀਆਂ ਨੂੰ ਕਨੂੰਨੀ ਜਾਮਾ ਪਵਾ ਕੇ ਗੈਰ-ਸੰਵਿਧਾਨਕ ਢੰਗ ਤਰੀਕੇ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਕੇਂਦਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।ਇੰਜ ਨਾਨ-ਰਾਇਪੇਰੀਅਨ ਸਟੇਟਾਂ,ਰਾਜਸਥਾਨ ਅਤੇ ਹਰਿਆਣਾ ਨੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਕਨੂੰਨ ਦੀ ਨਿਗਰਾਨੀ ਹੇਠ ਲੁਟਣਾ ਸ਼ੁਰੂ ਕਰ ਦਿੱਤਾ ।

ਸਾਲ 1969 ਵਿੱਚ ਸਿਰਦਾਰ ਕਪੂਰ ਸਿੰਘ, ਅਕਾਲੀ ਟਿੱਕਟ ਤੋਂ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੋਣ ਜਿੱਤੇ। ਇੱਥੇ ਅਕਾਲੀਆਂ ਨੇ ਸਰਦਾਰ ਸਾਹਿਬ ਦੇ ਨਾਲ ਫੇਰ ਬੇਇਨਸਾਫ਼ੀ ਇਹ ਕੀਤੀ ਕਿ ਹਰ ਪਾਸੋਂ ਕਾਬਲੀਅਤ ਹੋਣ ਦੇ ਬਾਵਜੂਦ ਅਕਾਲੀਆਂ ਨੇ ਆਪ ਨੂੰ ਵਜ਼ਾਰਤ ਵਿਚ ਨਹੀਂ ਲਿਆ।

22 ਨਵੰਬਰ, 1967 ਨੂੰ ਮਾਸਟਰ ਤਾਰਾ ਸਿੰਘ ਦੇ ਦਿਹਾਂਤ ਤੋਂ ਬਾਅਦ, ਮਾਸਟਰ ਦਲ ਅਤੇ ਸੰਤ ਧੜੇ ਵਿੱਚ ਏਕਤਾ ਹੋ ਗਈ । ਸਿਰਦਾਰ ਕਪੂਰ ਸਿੰਘ ਨੂੰ ਸਾਂਝੇ ਅਕਾਲੀ ਦਲ ਦਾ ਸੀਨੀਅਰ ਮੀਤ-ਪ੍ਰਧਾਨ ਬਣਾਇਆ ਗਿਆ। ਆਪ ਨੇ ਉਸ ਵਕਤ ਪੰਥ ਦਾ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’ ਮਿੱਥਿਆ ਸੀ। ਇੱਥੇ ਵੀ ਆਪ ਨੂੰ ਇਹ ਇਵਜਾਨਾ ਭੁਗਤਣਾ ਪਿਆ ਕੇ ਸਿਰਦਾਰ ਕਪੂਰ ਸਿੰਘ ਵਰਗੇ ਇਨਸਾਫ ਪਸੰਦ ਵਿਅਕਤੀ ਨੂੰ ਹੀ ਅਕਾਲੀ ਲੀਡਰਾਂ ਨੇ ਪਾਰਟੀ ਵਿਰੋਧੀ ਕਾਰਵਾਈ ਦਾ ਦੋਸ਼ ਲਾ ਕੇ, ਅਕਾਲੀ ਦਲ ਤੋਂ ਖਾਰਜ ਕਰ ਦਿੱਤਾ।

ਸ਼ਹੀਦ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਹੁਣਾ ਦੀ ਸ਼ਹਾਦਤ ਤੇ ਸਿਰਦਾਰ ਸਾਹਿਬ ਨੇ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਭਾਸ਼ਣ ਚ ਕਿਹਾ ਕਿ ਮੈ ਸ਼ਹੀਦ ਦਰਸ਼ਨ ਸਿੰਘ ਜੀ ਦੀ ਸ਼ਹਾਦਤ ਨੂੰ ਨਮਸਕਾਰ ਕਰਦਾ ਹਾਂ ਕਿਉਂਕਿ ਸ਼ਹੀਦ ਫੇਰੂਮਾਨ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ…।’ ਇਥੇ ਜ਼ਿਕਯੋਗ ਹੈ ਕਿ ਇਸ ਤੋਂ ਪਹਿਲਾਂ 14 ਜੁਲਾਈ, 1965 ਨੂੰ ਲੁਧਿਆਣੇ ਵਿਖੇ ਜਿਹੜੀ ਨਲਵਾ ਅਕਾਲੀ ਕਾਨਫਰੰਸ ਹੋਈ ਸੀ ਉਸ ਵਿੱਚ ‘ਸਿੱਖ ਹੋਮਲੈਂਡ ਦਾ ਜਿਹੜਾ ਮਤਾ ਪਾਸ ਕੀਤਾ ਸੀ ਉਸ ਦਾ ਖਰੜਾ ਸਿਰਦਾਰ ਕਪੂਰ ਸਿੰਘ ਜੀ ਨੇ ਹੀ ਤਿਆਰ ਕੀਤਾ ਸੀ। 1973 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅਨੰਦ ਪੁਰ ਸਾਹਿਬ ਵਿਖੇ ਇੱਕ ਮਤਾ ਪਾਸ ਕੀਤਾ ਸੀ, ਜਿਸ ਨੂੰ ‘ਅਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਜਾਣਿਆ ਗਿਆ। ਇਸ ਮਤੇ ਦਾ ਖਰੜਾ ਵੀ ਸਿਰਦਾਰ ਕਪੂਰ ਸਿੰਘ ਦੀ ਹੀ ਮਿਹਨਤ ਦਾ ਨਤੀਜਾ ਸੀ। ਪਰ ਅਕਾਲੀਆਂ ਦੀਆਂ ਆਪਣੀਆਂ ਕਮਜ਼ੋਰੀਆਂ ਦਾ ਵਡਾ ਨਤੀਜੇ ਦਾ ਆਲਮ ਇਹ ਹੈ ਕਿ ਇਹ ਮਤਾ ਅੱਜ ਵੀ ਠੰਡੇ ਬਸਤੇ ਵਿੱਚ ਹੀ ਪਿਆ ਹੈ।

13 ਅਪ੍ਰੈਲ, 1978 ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਿੱਟੇ ਦਿਨ ਨਰਕਧਾਰੀਆਂ ਦੇ ਗੁਰੂ, ਗੁਰਬਚਨ ਦੇ ਹੁਕਮਾਂ' ਤੇ ਸਿੱਖਾਂ ਦੇ ਨਾਲ ਖੂਨੀ ਹੋਲੀ ਖੇਡੀ ਗਈ।ਵਕਤ ਦੀਆਂ ਸਰਕਾਰਾਂ ਜਦੋਂ ਨਕਲੀ ਨਿਰੰਕਾਰੀਆਂ ਦੇ ਨਾਲ ਹੋ ਤੁਰੀਆਂ ਤਾਂ ਇਸ ਦੇ ਜਵਾਬ ਵਜੋਂ 10 ਜੂਨ, 1978 ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਨ੍ਹਾਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਦੇ ਮੁਤਾਬਿਕ ਕੋਈ ਵੀ ਸਿੱਖ ਇਨ੍ਹਾਂ ਨਰਕਧਾਰੀਆਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰਖੇ ਗਾ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਵਾਈਟ ਪੇਪਰ (ਦਾ ਮੈਸੇਕਰ ਸਿੱਖਜ਼ – ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ) ਜਾਰੀ ਕੀਤਾ ਗਿਆ ਸੀ ਜਿਸ ਦਾ ਖਰੜਾ ਵੀ ਸਿਰਦਾਰ ਸਾਹਿਬ ਜੀ ਨੇ ਹੀ ਤਿਆਰ ਕੀਤਾ ਸੀ।

ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਅਨੇਕਾਂ ਪੁਸਤਕਾਂ ਲਿਖ ਕੇ ਸਿੱਖ ਸਾਹਿਤ ਦੀ ਝੋਲੀ ਵਿੱਚ ਪਾਈਆਂ ਜੋ ਅੱਜ ਵੀ ਸਿੱਖ ਸਾਹਿਤ ਵਿੱਚ ਇੱਕ ਯੌਗ ਮੁਕਾਮ' ਤੇ ਹਨ। ਇਸ ਤੋਂ ਇਲਾਵਾ ਆਪ ਜੀ ਨੇ ਉਸ ਵਕਤ ਸਿੱਖਾਂ ਨਾਲ ਪੇਸ਼ ਆਂਦੀਆਂ ਸਿਆਸੀ ਮੁਸ਼ਕਲਾਂ ਅਤੇ ਬੇਇਨਸਾਫੀਆਂ ਦੇ ਸੰਬੰਧ ਵਿੱਚ ਵਿਦਵਤਾ ਭਰਪੂਰ ਨਿਬੰਧ ਅਤੇ ਲੇਖ ਲਿਖੇ ਜੋ ਪ੍ਰਮੁੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪਦੇ ਰਹੇ।

ਸਿਰਦਾਰ ਕਪੂਰ ਸਿੰਘ ਦੇ ਇਕ ਲੇਖਕ ਵਜੋਂ 1952 ਈ: ਵਿੱਚ 'ਬਹੁ ਵਿਸਥਾਰ' ਅਤੇ "ਪੁੰਦਰੀਕ" ਨਾਂਅ ਦੇ ਦੋ ਲੇਖ ਸੰਗ੍ਰਹਿ ਪ੍ਰਕਾਸ਼ਿਤ ਹੋਏ। ਆਪ ਵਲੋਂ ਲਿੱਖੀ ਅੰਗਰੇਜ਼ੀ ਪੁਸਤਕ "ਪ੍ਰਾਸ਼ਰ ਪ੍ਰਸ਼ਨਾ-ਵੈਸਾਖੀ ਆਫ ਗੁਰੂ ਗੋਬਿੰਦ ਸਿੰਘ" ਸਿੱਖ ਫਿਲਾਸਫੀ ਨੂੰ ਪੇਸ਼ ਕਰਦੀ ਇੱਕ ਸ਼ਾਹਕਾਰ ਰਚਨਾ ਹੈ।

ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸਿੰਰੰਗ,ਜਿਸ ਵਿੱਚ ਆਪ ਜੀ ਨੇ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਲਿਖਿਆ ਹੈ।ਇਸ ਤੋਂ ਇਲਾਵਾ ਪੁੰਡਰੀਕ, ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਵਲੋਂ ਪ੍ਰਕਾਸ਼ਿਤ ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ ਆਦਿ ਸ਼ਾਮਲ ਹਨ।

ਜੂਨ-1984 ਦੇ ਸਾਲ ਦੌਰਾਨ ਇੰਦਰਾ ਗਾਂਧੀ ਵਲੋਂ ਬਲਿਊ ਸਟਾਰ ਦੇ ਨਾਂ ਹੇਠ ਸ੍ਰੀ ਅਕਾਲ ਤੱਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ' ਤੇ ਕਰਵਾਇਆ ਗਿਆ ਹਮਲਾ ਅਤੇ ਫੇਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ – 1984 ਦੀ ਸਿੱਖਾਂ ਦੀ ਨਸਲਕੁਸ਼ੀ ਦੇ ਕੈਹਰ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਅਤੇ ਬੜੇ ਦਰਦ ਦੇ ਨਾਲ ਹੰਢਾਇਆ। ਸਿਰਦਾਰ ਸਾਹਿਬ ਦੇ ਆਖਰੀ ਬਚਨ ਸਨ ਕਿ,ਜੇ ਇਤਿਹਾਸ ਵਿੱਚ ਕਿਤੇ ਇਹ ਜ਼ਿਕਰ ਆਏ ਕਿ ਇੱਕ ਸਿੱਖ ਕੌਮ ਵੀ ਹੁੰਦੀ ਸੀ, ਜਿਸ ਦੀ ਗਿਣਤੀ ਬਹੁਤ ਥੋੜ੍ਹੀ ਸੀ ਜੋਕਿ ਆਪਣੀ ਅਜ਼ਾਦੀ ਲਈ ਸੰਘਰਸ਼ ਭਰੀ ਜੱਦੋਜਹਿਦ ਕਰਦੀ ਹੋਈ , ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਇਸ ਕੌਮ ਦਾ ਹਰ ਬੱਚਾ, ਬੁੱਢਾ, ਮਾਈ-ਭਾਈ ਸਭ ਸ਼ਹੀਦ ਹੋ ਗਏ ਤਾਂ ਇਹ ਮੇਰੇ ਲਈ ਬੜੇ ਫਖਰ ਅਤੇ ਮਾਣ ਦੀ ਗੱਲ ਹੋਵੇਗੀ। ਪਰ ਜੇ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਪਿਆ ਤਾਂ ਉਹ ਕੁੰਭੀ ਨਰਕ ਵਿੱਚ ਸੁੱਟੇ ਜਾਣ ਤੋਂ ਵੀ ਵੱਡੀ ਗਲ ਹੋਵੇ ਗੀ। ਆਪ ਦੀ ਸੋਚ ਇਹ ਸੀ ਕੇ ਅਜਾਈ ਜਾਨ ਵਾਰਨਾਂ ਕੁਰਬਾਨੀ ਨਹੀਂ ਉਹ ਅਕਸਰ ਕਿਹਾ ਕਰਦੇ ਸਨ ਕਿ ਸੈਂਕੜੇ ਬਕਰੇ ਰੋਜ਼ ਝਟਕਾਏ ਜਾਂ ਹਲਾਲ ਕੀਤੇ ਜਾਂਦੇ ਹਨ ਕੇ ਕਦੇ ਕਿਸੇ ਨੇ ਬਕਰਾਸਤਾਨ ਬਣਦੇ ਦੇਖਿਆ?

ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਦਿਲ ਵਿੱਚ ਲੁਕਾ ਕੇ, ਕੌਮੀ ਅਜ਼ਾਦੀ ਦਾ ਇਹ ਪਰਵਾਨਾ, ਆਜ਼ਾਦੀ ਦੀ ਚਾਹ ਆਪਣੇ ਦਿਲ ਵਿੱਚ ਲੈਕੇ 13 ਅਗਸਤ, 1986 ਵਾਲੀ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਆਪਣੇ ਜੀਵਨ ਕਾਲ ਵਿੱਚ ਆਪ ਨੇ ਆਪਣੇ ਸਮੁੱਚੇ ਜੀਵਨ ਨੂੰ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਸਮਰਪਿਤ ਕਰ ਦਿੱਤਾ।

‘‘ਹਜ਼ਾਰੋਂ ਬਰਸ ਨਰਗਿਸ, ਅਪਨੀ ਬੇ-ਨੂਰੀ ਪੇ ਰੋਤੀ ਹੈ। ਬੜੀ ਮੁਸ਼ਕਿਲ ਸੇ ਹੋਤਾ ਹੈ, ਚਮਨ ਮੇ ਦੀਦਾਵਰ ਪੈਦਾ।’’

1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ 'ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ' ਦੀ ਉਪਾਧੀ ਨਾਲ ਪੂਰੀ ਸਿੱਖ ਕੌਮ ਵੱਲੋਂ ਸਨਮਾਨਿਆ ਗਿਆ।

ਸਿਰਦਾਰ ਕਪੂਰ ਸਿੰਘ ਜੀ ਦਾ ਸਮੁੱਚਾ ਜੀਵਨ ਇੱਕ ਸੰਤ ਸਿਪਾਹੀ ਦੀ ਬਿਰਤੀ ਵਾਲਾ, ਦਰਵੇਸ਼ ਭਾਵਨਾ ਵਾਲਾ ਅਤੇ ਸੋਚ ਪੱਖੋਂ ਇਕ ਸਿਰੜੀ ਸਿੱਖ ਭਾਵਨਾ ਨਾਲ ਲਬਰੇਜ਼ ਸੀ। ਸਿੱਖ ਦਾ ਕਿਰਦਾਰ ਹਮੇਸ਼ਾਂ ਸੰਤ-ਸਿਪਾਹੀ ਦੀ ਬਿਰਤੀ ਵਾਲਾ ਹੋਣਾ ਚਾਹੀਦਾ ਹੈ,ਆਪ ਨੇ ਇਸ ਬਿਰਤੀ ਨੂੰ ਜੀਵਨ ਦੇ ਅਖੀਰਲੇ ਸਾਹਾਂ ਤੱਕ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ ਦੀ ਭਾਵਨਾ ਨਾਲ ਜਾਣਿਆ, ਸਮਝਿਆ ਅਤੇ ਨਿਭਾਇਆ।

13 ਅਗਸਤ 1986 ਵਾਲੀ ਸ਼ਾਮ ਸਿਰਦਾਰ ਕਪੂਰ ਸਿੰਘ ਜੀ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ:

ਸਿੱਖ ਕੌਮ ਦੇ ਜਾਂਬਾਜ਼ ਅਤੇ ਨਿੱਧੜਕ ਫਿਲਾਸਫਰ ਸਿਰਦਾਰ ਸਾਹਿਬ ਕਪੂਰ ਸਿੰਘ ਜੀ ਦਾ ਨਾਮ, ਸਿੱਖ ਇਤਿਹਾਸ ਵਿੱਚ ਹਮੇਸ਼ਾਂ ਸੂਰਜ ਵਾਂਗੂੰ ਚਮਕਦਾ ਰਹੇ ਗਾ। ਸਿਰਦਾਰ ਕਪੂਰ ਸਿੰਘ ਨਾ-ਸਿਰਫ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਅਤੇ ਜ਼ੁਲਮਾਂ ਦੇ ਇਤਿਹਾਸ ਦੇ ਗਵਾਹ ਹੀ ਹਨ ਸਗੋਂ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹਿੰਦੁਸਤਾਨੀਆਂ ਨੂੰ ਮਿਲੀ ਆਜ਼ਾਦੀ ਤੋ ਬਾਅਦ ਸਿੱਖਾਂ ਉਪਰ ਹੋਏ ਵਿੱਤਕਰੇ,ਨਫਰਤ ਅਤੇ ਬੇਇਨਸਾਫੀਆਂ ਦੇ ਉਪਰਲੇ ਪੱਧਰ'ਤੇ ਖੁਦ ਇਕ ਪਾਤਰ ਵਜੋਂ ਵੀ ਸ਼ਾਮਲ ਹਨ। ਭਾਵੇਂਕਿ 1947 ਦੇ ਦੇਸ਼ ਦੀ ਆਜ਼ਾਦੀ ਦੇ ਦੌਰ ਤੋਂ ਕੁਝ ਚਿਰ ਪਹਿਲਾਂ ਦਾ ਸਮਾਂ ਅਤੇ ਬਾਕੀ ਦਾ ਥੋੜਾ ਬਾਅਦ ਦਾ ਸਮਾਂ, ਉਹ ਸਮਾਂ ਕਿਹਾ ਜਾ ਸਕਦਾ ਹੈ ਜਦੋਂ ਉਸ ਵਕਤ ਦੇ ਸਿਰਕਢ ਅਕਾਲੀ ਲੀਡਰਾਂ ਦੀ ਕਮ-ਅਕਲੀ ਦੀ ਵਜਾ ਕਰਕੇ ਇਹ ਮਹਾਨ ਸੂਝਵਾਨ ਸਿਰਦਾਰ ਕਪੂਰ ਸਿੰਘ ਇੱਕ ‘ਬੇਬੱਸ ਪਾਤਰ’ ਵਜੋਂ ਨਜ਼ਰ ਆਉਂਦਾ ਹੈ। ਜੋ ਕੌਮ ਦੀ ਆਜ਼ਾਦੀ ਦਾ ਪਖਧਾਰ ਹੁੰਦਿਆਂ ਹੋਇਆਂ ਵੀ ਇਨ੍ਹਾਂ ਅਕਾਲੀਆਂ ਅੱਗੇ ਲਾਚਾਰ ਜੇਹਾ ਹੋ ਕੇ ਰਹਿ ਗਿਆ।ਪਰ ਜੀਉ ਜੀਉ ਹਿੰਦੁਸਤਾਨ ਵਿੱਚ ਸਿੱਖਾਂ ਦੇ ਨਾਲ ਵਿਤਕਰੇ ਅਤੇ ਬੇਇਨਸਾਫੀਆਂ ਦੇ ਦੌਰ ਤੇਜ਼ ਹੁੰਦੇ ਗਏ ਸਿੱਖਾਂ ਨੂੰ ਸਿਰਦਾਰ ਸਾਹਿਬ ਦੀ ਸੋਚ ਦੀ ਸਮਝ ਲਗਦੀ ਗਈ ਪਰ ਸਿੱਖ ਪੰਥ ਦੀ ਤ੍ਰਾਸਦੀ ਇਹ ਰਹੀ ਕਿ ਸਿੱਖਾਂ ਵਿੱਚ ਕਮ-ਅਕਲੀਆਂ, ਬੇਵਸਾਈਆਂ ਅਤੇ ਗਦਾਰੀਆਂ ਦੇ ਦੌਰ ਵੀ ਭਰਪੂਰ ਰਹੇ ਜਿਸ ਕਾਰਣ ਕੌਮ ਨੇ ਪੂਰੀ ਤਰਾਂ ਦੇ ਨਾਲ ਕਦੇ ਵੀ ਸਿਰਦਾਰ ਸਾਹਿਬ ਦੇ ਰਾਜਸੀ ਨਿਸ਼ਾਨੇ ਨੂੰ ਨਾ ਸਮਝਿਆ ਅਤੇ ਨਾ ਅਪਣਾਇਆ ਹੀ।

ਸਿਰਦਾਰ ਸਾਹਿਬ ਦੀ ਆਪਣੀ ਸ੍ਵੈ-ਜੀਵਨੀ ਉਪਰ ਰਚਿਤ ਪੁਸਤਕ ਦਾ ਨਾਂ ਉਨ੍ਹਾਂ ਨੇ ‘ਸਾਚੀ ਸਾਖੀ’ ਰੱਖਿਆ ਜਿਸ ਵਿੱਚ ਲਿਖੇ ਸੱਚ ਨੂੰ ਹਿੰਦੁਸਤਾਨੀ ਬਰਦਾਸ਼ਤ ਨਹੀਂ ਕਰ ਸਕੇ ਇਸੇ ਕਰ ਇਸ ਸੱਚ ਨੂੰ ਪ੍ਰਗਟ ਕਰਣ ਵਾਲੀ ਪੁਸਤਕ ਉੱਤੇ ਮੁਕੱਮਲ ਪਾਬੰਦੀ ਲਗਾ ਦਿੱਤੀ ਗਈ।

ਸੱਚ ਦੀ ਸਚੀ ਦਾਸਤਾਨ ’ਤੇ ਅਧਾਰਿਤ ਇਹ ਪੁਸਤਕ ਸਾਚੀ ਸਾਖੀ 20ਵੀਂ ਸਦੀ ਦੇ ਪਹਿਲੇ ਅੱਧ, ਭਾਵ ਭਾਰਤ ਦੀ ਆਜ਼ਾਦੀ ਦੇ 15 ਅਗਸਤ 1947 ਵਾਲੇ ਦਿਨ ਤੱਕ ਦੇ ਉਸ ਇਤਿਹਾਸਕ ਸਚ ਨੂੰ ਬਿਆਨ ਕਰਦੀ ਹੈ ਜਿਹੜਾ ਜਿੱਥੇ ਬਰਤਾਨਵੀ ਵਰਤਾਰੇ ਦੀ ਗਲ ਕਰਦਾ ਹੈ ਉਥੇ, ਕਾਂਗਰਸ ਦੀ ਹਿੰਦੂਤਵੀ ਸੋਚ ਅਤੇ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਦੀ ਸੋਚ ਬਾਰੇ ਵੀ ਇਹ ਕਿਤਾਬ ਭਰਪੂਰ ਬਿਆਨ ਕਰਦੀ ਹੈ। ਮੁਹੰਮਦ ਅਲੀ ਜਿਨਾਹ ਦੀ ਸੋਚ ਅਤੇ ਗਾਂਧੀ–ਨਹਿਰੂ ਦੀ ਸੋਚ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਸੀ ਭਾਵ ਇਕ ਪਾਸੇ ਕਟਰ ਇਸਲਾਮਿਕ ਸੋਚ ਸੀ ਅਤੇ ਦੂਜੇ ਪਾਸੇ ਕਟਰ ਹਿੰਦੂਤਵੀ ਸੋਚ। ਇਨ੍ਹਾਂ ਦੋਨਾਂ ਨੇ ਹੀ ਜਦੋਂ ਸਿੱਖਾਂ ਨੂੰ ਆਪੋ ਆਪਣੇ ਵੱਲ ਖਿੱਚਣ ਦੇ ਲਈ ਡੋਰੇ ਪਾਏ ਤਾਂ ਸਿੱਖ ਸੋਚ ਇਕ ਕਿਸਮ ਨਾਲ ਦਬ ਕੇ ਰਹਿ ਗਈ।ਅਸਲ ਵਿੱਚ ਇਸ ਗਲ ਦੇ ਜਤਨ ਹਮੇਸ਼ਾਂ ਜਾਰੀ ਰਹੇ ਕਿ ਸਿੱਖ ਸੋਚ ਦੀ ਵਿਚਾਰਧਾਰਾ ਕਦੇ ਵੀ ਪੂਰੀ ਤਰ੍ਹਾਂ ਦੇ ਨਾਲ ਪਨਪ ਨਾ ਸਕੇ, ਸ਼ਾਇਦ ਇਹੋ ਕਾਰਣ ਹੈ ਕਿ ਸੂਝ ਵਾਲੇ ਸਿੱਖਾਂ ਨੂੰ ਜਾਂ ਤਾਂ ਕਦੇ ਅੱਗੇ ਆਣ ਹੀ ਨਹੀਂ ਦਿੱਤਾ ਗਿਆ ਜਾਂ ਫੇਰ ਉਹ ਇਸ ਵਤਕਰਿਆਂ ਭਰਪੂਰ ਸਿਆਸਤ ਕਾਰਣ ਖੁਦ ਹੀ ਘਰਾਂ ਵਿੱਚ ਜਾ ਬੈਠਦੇ ਰਹੇ।

ਸਿਰਦਾਰ ਸਾਹਿਬ ਨੇ ਆਪਣੀ ਇਸ ਪੁਸਤਕ ਵਿੱਚ ਕਾਂਗਰਸੀ ਲੀਡਰਸ਼ਿਪ ਦੇ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਕੀਤੇ ਕੌਲ-ਕਰਾਰਾਂ ਦਾ ਜ਼ਿਕਰ, ਭਰਪੂਰ ਵੇਰਵਿਆਂ ਸਮੇਤ ਕੀਤਾ ਹੈ। ਜਿਸ ਨੂੰ ਦੇਸ਼ ਦੀ ਆਜ਼ਾਦੀ ਤੋ ਬਾਅਦ ਸਰਕਾਰ ਬਣਨ ਮਗਰੋਂ ਕਾਂਗਰਸ ਬਰਦਾਸ਼ਤ ਨਾ ਕਰ ਸਕੀ, ਜਿਸ ਦਾ ਖ਼ਮਿਆਜਾ ਸਿਰਦਾਰ ਸਾਹਿਬ ਨੂੰ ਕਈ ਵਾਰ ਭੁਗਤਣਾ ਪਿਆ।ਦੂਜੇ ਪਾਸੇ ਉਸ ਵਕਤ ਦੀ ਅਕਾਲੀ ਲੀਡਰਸ਼ਿਪ ਨੂੰ ਵੀ ਸਿਰਦਾਰ ਸਾਹਿਬ ਵਲੋਂ ਕਿਹਾ ਸਚ, ਗਵਾਰਾ ਨਾ ਹੋਇਆ ਕਿਉਂਕਿ ਸਿਰਦਾਰ ਸਾਹਿਬ ਨੇ ਅਕਾਲੀ ਲੀਡਰਸ਼ਿਪ ਜੋਕਿ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਜਾਂ ਫੇਰ ਬਲਦੇਵ ਸਿੰਘ ਆਦਿ ਦੇ ਨਾਵਾਂ ਨਾਲ ਹੀ ਜਾਣੀ ਜਾਂਦੀ ਸੀ, ਸਿੱਖ ਕੌਮ ਦੀ ਮੁਕੰਮਲ ਅਜ਼ਾਦੀ (ਸਿੱਖ ਰਾਜ) ਦੇ ਮੌਕਿਆਂ ਨੂੰ ਬਾਰ-ਬਾਰ ਗਵਾਂਦੀ ਗਈ। ਜਿਸ ਦਾ ਜ਼ਿਕਰ ਵੇਰਵਿਆਂ ਸਹਿਤ ਇਸ ਪੁਸਤਕ ਵਿੱਚ ਹੈ।ਜਿਨ੍ਹਾਂ ਸਿੱਖਾਂ ਨੇ ਆਪਣੀ ਆਜ਼ਾਦੀ ਦੀ ਕਦਰ ਕੀਮਤ ਨਹੀਂ ਜਾਣੀ ਉਨ੍ਹਾਂ ਨੇ ਕੌਮ ਦੇ ਗਲ ਗੁਲਾਮੀਂ ਦਾ ਜੂਲਾ ਪਾ ਦਿੱਤਾ ਪਰ ਹਿੰਦੁਸਤਾਨ ਦੀ ਆਜ਼ਾਦੀ ਤੋਂ ਝੱਟ ਮਗਰੋਂ, ਜਦੋਂ ਹਿੰਦੂ ਲੀਡਰਸ਼ਿਪ ਨੇ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲਾ ਵਤੀਰਾ ਸਰਕਾਰੀ ਤੌਰ ’ਤੇ ਅਪਨਾ ਲਿਆ, ਤਾਂ ਇਨ੍ਹਾਂ ਵਿਤਕਰਿਆਂ ਅਤੇ ਬੇਇਨਸਾਫ਼ੀਆਂ ਦੀ ਵਿਸਤਾਰ ਪੂਰਵਕ ਦਾਸਤਾਨ ਇਸ ‘ਸਾਚੀ ਸਾਥੀ’ ਵਿੱਚ ਸਿਰਦਾਰ ਸਾਹਿਬ ਨੇ ਲਹੂ ਦੇ ਹੰਝੂਆਂ ਦੀ ਸਿਆਹੀ ਬਣਾ ਕੇ ਉਕਾਰ ਦਿੱਤੀ।

ਇਹ ‘ਸਾਚੀ ਸਾਖੀ’ ਸਿਰਦਾਰ ਸਾਹਿਬ ਦੀ ਸਿਰਫ ਸ੍ਵੈ-ਜੀਵਨੀ ਹੀ ਨਹੀਂ ਹੈ, ਸਗੋਂ ਇਤਿਹਾਸ ਦੀ ਲਹੂ ਭਿੱਜੀ ਉਹ ਦਾਸਤਾਨ ਹੈ ਜਿਸ ਵਿੱਚ ਆਪਣਿਆਂ ਅਤੇ ਗੈਰਾਂ ਦੀਆਂ ਬੇ-ਵਫਾਈਆਂ ਦਾ ਹੋਕਾ ਹੈ, ਮੇਰੀ ਜਾਚੇ ਇਹ ਭਵਿੱਖ ਦੀਆਂ ਆਣ ਵਾਲਿਆਂ ਪੀੜ੍ਹੀਆਂ ਦੇ ਲਈ ਖਤਰੇ ਤੋਂ ਖਬਰਦਾਰ ਹੋਣ ਦੀ ਵੰਗਾਰ ਵੀ ਹੈ ਅਤੇ ਝੰਡਾਬਰਦਾਰ ਵੀ। ਸਿਰਦਾਰ ਸਾਹਿਬ ਨੇ ਸਿੱਖ ਕੌਮ ਦੀ ਤ੍ਰਾਸਦੀ ਨੂੰ ‘ਕਿਉਂ ਕੀਤਾ ਵੇਸਾਹੁ’ ਦੀ ਪਵਿੱਤਰ ਤੁਕ ਨਾਲ ਬਿਆਨ ਵੀ ਕਰ ਦਿੱਤਾ ਹੈ। ਜਿਨ੍ਹਾਂ 'ਤੇ ਵਿਸਾਹ ਕਰ ਕੇ ਉਨ੍ਹਾਂ ਦਾ ਦੇਸ਼ ਆਜ਼ਾਦ ਕਰਵਾਇਆ ਉਨ੍ਹਾਂ ਨੇ ਹੀ ਵਿਸਾਹਘਾਤ ਕੀਤਾ।ਇਸੇ ਕਰ ਕੇ ਸਿਰਦਾਰ ਸਾਹਿਬ, ਪਹਿਲੇ ਸਫੇ ’ਤੇ, ਗੁਰਬਾਣੀ ਦੀ ਇਹ ਤੁੱਕ ਅੰਕਿਤ ਕਰ ਕੇ ਪੁਸਤਕ ਦੀ ਲਿਖਤ ਦੇ ਵੇਰਵਿਆਂ ਦੀ ਪੁਸ਼ਟੀ ਕਰਦੇ ਹਨ,:

‘ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਹਿਂ ਜੋ ਪੇਖਹਿਂ ਆਂਖੀ।’

ਇਹ ਕਵਿਤਾ ਮਹਾਨ ਸਿੱਖ ਚਿੰਤਕ "ਸਿਰਦਾਰ ਕਪੂਰ ਸਿੰਘ" ਜੀ ਦੀ ਲਿਖੀ ਹੋਈ ਹੈ।*

ਜੋ ਪਹਿਲੀ ਵਾਰ 1974 'ਚ ਪ੍ਰਕਾਸ਼ਿਤ ਹੋਈ ਸੀ

ਸ਼੍ਰੋਮਣੀ ਹਮਾਰੀ ਰਹੇ,

ਸੇਵਾ ਚੰਦਾ ਜਾਰੀ ਰਹੇ

ਸੰਘ੍ਹ ਨਾਲ਼ ਯਾਰੀ ਰਹੇ

. ਥੱਲੇ ਆਰੀਆ ਸਮਾਜ ਕੇ*

ਝੂਲਤੇ ਨਿਸ਼ਾਨ ਰਹੇ,

ਪੰਥ ਮਹਾਰਾਜ ਕੇ।

ਸਿੱਖੀ ਕੀ ਨਾ ਬਾਤ ਚਲੈ

ਪੰਥ ਕੀ ਨਾ ਗਾਥ ਚਲੈ

ਲੂਟ ਦੋਨੋਂ ਹਾਥ ਚਲੈ

ਸੰਗ ਸਾਜ ਬਾਜ ਕੇ

ਝੂਲਤੇ ਨਿਸ਼ਾਨ ਰਹੇ,

ਪੰਥ ਮਹਾਰਾਜ ਕੇ।

ਅਕਲ ਕੀ ਨਾ ਗੱਲ ਕਹੈ

ਇੱਕੋ 'ਕਾਲੀ ਦਲ ਰਹੈ

ਨਿੱਤ ਤਰਥੱਲ ਰਹੈ

ਜਿੰਦਾਬਾਦ ਗਾਜ ਕੇ

ਝੂਲਤੇ ਨਿਸ਼ਾਨ ਰਹੇ,

ਪੰਥ ਮਹਾਰਾਜ ਕੇ।

ਝੰਡੀ ਵਾਲੀ ਕਾਰ ਰਹੈ

ਫੂਲਨ ਕੇ ਹਾਰ ਰਹੈ

ਗੋਲਕੇਂ ਭਰਪੂਰ ਕਰੈ

ਸਿੱਖ ਭਾਜ ਭਾਜ ਕੇ

ਝੂਲਤੇ ਨਿਸ਼ਾਨ ਰਹੇ,

ਪੰਥ ਮਹਾਰਾਜ ਕੇ।

ਪੰਥ ਕੇ ਦਰਦ ਹਿੱਤ

ਬੁੱਧੀ ਕੀ ਜੋ ਸੇਧ ਦੇਵੈ

ਨਿਕਟ ਨਾ ਆਣ ਪਾਵੈ

ਰਾਜ ਭਾਗ ਕਾਜ ਕੇ

ਝੂਲਤੇ ਨਿਸ਼ਾਨ ਰਹੇ,

ਪੰਥ ਮਹਾਰਾਜ ਕੇ।Sirdar Kapur Singh was a multifaceted personality. The only person to have been honored with the title of “National Professor of Sikhism,” by the Akal Takhat. He was a Sikh theologian, political thinker, parliamentarian and a prolific writer adept at very fine articulation of Sikh thought in the contemporary times. Besides proficiency in English, which he played with elegantly, he had great command over Farsi, Arabic and Sanskrit in addition to Gurmukhi. As a gifted intellectual he was well informed in philosophy, history and literature in general. He presented Sikh thought and interest at many forums throughout his life. He was amongst the best Sikh writers that twentieth century produced.

Sirdar Kapur Singh was a multifaceted personality. The only person to have been honored with the title of “National Professor of Sikhism,” by the Akal Takhat. He was a Sikh theologian, political thinker, parliamentarian and a prolific writer adept at very fine articulation of Sikh thought in the contemporary times. Besides proficiency in English, which he played with elegantly, he had great command over Farsi, Arabic and Sanskrit in addition to Gurmukhi. As a gifted intellectual he was well informed in philosophy, history and literature in general. He presented Sikh thought and interest at many forums throughout his life. He was amongst the best Sikh writers that twentieth century produced.

Sirdar Kapur Singh was born in Jagaraon, Ludhiana. He did his post-graduate from Government College, Lahore and later took a Tripos in Moral Science from Cambridge University.

On his return from England after studies, Kapur Singh joined the Indian Civil Services (ICS).

As a votary of Sikh interests he was very vocal against any anti-Sikh stance. Immediately after Indian Independence, the government apparatus started exhibiting its bias against all minorities, including Sikhs. In October 1947, during his posting at Kangra, Sirdar Kapur Singh was particularly angered by a government circular issued by the Governor of Panjab Chandu Lal Trivedi to all district authorities that described Sikh community as having criminal tendencies. He lodged a strong objection to the circular, inviting displeasure of the Governor. He was later dismissed from the services on fictitious grounds of corruption and insubordination.

He served at the Akal Takhat as a Professor of Sikhism for a short period thereafter. Later, as the struggle for Panjabi Suba intensified, he became a part of the Akali movement for a Panjabi speaking state. In 1962, he stood for the third Indian parliamentary elections to the Lower House (lok sabha) from Ludhiana constituency. During his tenure as a Member of Parliament he remained very vocal on Sikhs interests and aspirations. His speech in the Parliament on 6 September 1966, documenting betrayal of Sikhs by the Indian state is of particular note. In 1969, he was also elected to Panjab Legislative Assembly (panjab vidhan sabha).

With the creation of Panjabi Suba, central government’s policies became increasingly anti-Panjab. The repression increased many folds, as did the Akali agitation for religious, political, and economic rights of the Sikhs and Panjab that were ultimately formulated in the famous Anandpur Sahib resolution, of which Sirdar Kapur Singh is considered to be the chief architect. It was a comprehensive document delineating the Sikh demands presented by the Akalis of the time. The resolution later became a very crucial document in the state politics in the ensuing decades as the demand for Sikhs’ rights intensified.

As a Sikh scholar his knowledge and understanding of Sikhi vis-a-vis other faiths was phenomenal that often reflected in his speeches and presentation, some of which were impromptu. One such example is of a speech given on 3 November 1974, when he was in Toronto. He came to know of an event to be held two days later the city. Learning that no Sikh was invited to the event on the presumption that Sikhi was not an autonomous world religion, he requested for a formal invite, which he was courteously extended. His speech at the event is a testimony of his grasp of interfaith matters. After duly considering his speech, there was a consensus at the event that Sikhi was a distinct world religion of the most recent origin.

As a fashioned writer and thinker Sirdar Kapur Singh wrote a huge body of Sikh literature, among which are a large number of articles, speeches and books. Some of his published works are:

 • Parasaraprasna
 • The Sacred Writings of the Sikhs
 • Me Judice
 • Sikhism for Modern Man
 • Contributions of Guru Nanak
 • The hour of Sword
 • Guru Arjun and His Sukhmani
 • Hashish
 • Sachi Sakhi
 • Pundrik
 • Saptsaring
 • Bahu Vistar
 • Mansur-al-Hallaj
 • Bikh Meh Amrit
 • The 1984 attack by the Indian army on Darbar Sahib had a devastating effect on him. After a prolonged illness he passed at his home town in 1986.